ਰਾਜਪੁਰਾ,1 ਜੂਨ (ਰਾਜੇਸ਼ ਡਾਹਰਾ)ਹਲਕਾ ਰਾਜਪੁਰਾ ਵਿਧਾਇਕ ਨੀਨਾ ਮਿੱਤਲ ਕੋਲ ਬਨੂੜ ਤਹਿਸੀਲ ਦਫਤਰ 'ਚ ਚੰਗੀ ਤਰਾਂ ਕੰਮ ਨਾ ਹੋਣ ਦੀਆ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਅਤੇ ਜੇਕਰ ਕੰਮ ਹੋ ਵੀ ਰਿਹਾ ਤਾਂ ਉਹ ਰਿਸ਼ਵਤ ਰਾਹੀਂ ਕੀਤੇ ਜਾਣ ਕਾਰਨ ਅੱਜ ਅਚਾਨਕ ਹੀ ਰਾਜਪੁਰਾ ਤੋਂ ਐਮ. ਐਲ. ਏ ਸਾਹਿਬਾ ਨੀਨਾ ਮਿੱਤਲ ਦੁਆਰਾ ਬਨੂੜ ਤਹਿਸੀਲ ਦਫਤਰ 'ਚ ਛਾਪਾ ਮਾਰਿਆ ਗਿਆ ਤੇ ਤਹਿਸੀਲਦਾਰ ਬਨੂੜ ਦੇ ਦਫਤਰ ਪਹੁੰਚ ਕੇ ਰਜਿਸਟਰੀਆਂ ਦੀ ਜਾਂਚ ਕੀਤੀ ਤੇ ਪੁੱਛਣ ਤੇ ਦਸਿਆ ਗਿਆ ਕਿ ਲੋਕਾਂ ਦੀਆ ਬਹੁਤ ਸਾਰੀ ਸ਼ਿਕਾਇਤ ਆ ਰਹੀਆਂ ਨੇ ਕਿ ਇੱਥੇ ਪਟਵਾਰੀ ਤੇ ਕਾਨੂੰਗੋ ਸਮਸਿਆ ਤਾਂ ਸੁਣ ਲੈਂਦੇ ਪਰ ਕੰਮ ਨਹੀਂ ਕਰਦੇ ਤੇ ਜੇਕਰ ਕੰਮ ਕਰਦੇ ਨੇ ਤਾਂ ਪੈਸੇ ਲੈ ਕੇ ਕਰਦੇ ਨੇ । ਐਮ. ਐਲ. ਏ ਸਾਹਿਬਾ ਪਟਵਾਰੀ ਦੇ ਦਫਤਰ ਵੀ ਪੁੱਜੇ ਤੇ ਉੱਥੇ ਸਮੇ ਤੇ ਮੌਜੂਦ ਪਟਵਾਰੀ ਵਲੋਂ ਪੁੱਛ ਗਿੱਛ ਕੀਤੀ ਤੇ ਓਹਨਾ ਨਾਲ ਕੰਮ ਕਰਦੇ ਹੋਰ ਪਟਵਾਰੀ ਤੇ ਕਾਨੂੰਗੋ ਬਾਰੇ ਪੁੱਛਿਆ ਗਿਆ ਤੇ ਉੱਥੇ ਸਰਕਾਰੀ ਰੋਜ ਨਾਮਚਾ ਚੈੱਕ ਕਰਕੇ 2 ਪੰਨੇਆਂ ਦੀ ਐਂਟਰੀ ਨਾ ਹੋਣ ਕਾਰਨ, ਮੌਜੂਦਾ ਡਿਊਟੀ ਤੇ ਨਾਲ ਦੇ ਪਟਵਾਰੀ ਸਾਹਿਬ ਹਾਜਰ ਨਾ ਹੋਣ ਕਾਰਨ ਤੇ ਓਹਨਾ ਦਾ ਛੁੱਟੀ ਦਾ ਵੇਰਵਾ ਵੀ ਨਾ ਹੋਣ ਕਾਰਨ ਰਾਜਪੁਰਾ ਐਮ ਐਲ ਏ ਸਾਹਿਬਾ ਨੇ ਡੀ.ਸੀ ਮੋਹਾਲੀ ਅਮਿਤ ਤਲਵਾਰ (IAS) ਨੂੰ ਫੋਨ ਕਰਕੇ ਬਨੂੜ ਤਹਿਸੀਲਦਾਰ ਦਫਤਰ ਦੀ ਚੰਗੀ ਤਰਾਂ ਜਾਂਚ ਕਰ ਕਾਰਵਾਈ ਕਰਨ ਲਈ ਕਿਹਾ ਅਤੇ ਉੱਥੇ ਮੌਜੂਦਾ ਪਟਵਾਰੀ ਨੂੰ ਕਿਹਾ ਕਿ ਨਵੀਂ ਹਿਦਾਇਤਾਂ ਦਾ ਪਾਲਣ ਕਰੋ ਤੇ ਲੋਕਾਂ ਨੂੰ ਪਰੇਸ਼ਾਨ ਨਾ ਕਰੋ. ਵਧੀਆ ਢੰਗ ਨਾਲ ਲੋਕਾਂ ਦੀ ਪ੍ਰੇਸ਼ਾਨੀਆਂ ਨੂੰ ਸੁਣੋ ਅਤੇ ਓਹਨਾ ਦਾ ਸਮੇ ਤੇ ਹੱਲ ਕਰੋ. ਐਮ. ਐਲ. ਏ ਰਾਜਪੁਰਾ ਨੀਨਾ ਮਿੱਤਲ ਜੀ ਨੇ ਕਿਹਾ ਕਿ ਜੇਕਰ ਤੁਹਾਡੀ ਅਗਲੀ ਵਾਰ ਕੋਈ ਸ਼ਿਕਾਇਤ ਦਰਜ ਹੋਈ ਤਾਂ ਸਾਨੂੰ ਮਜਬੂਰਨ ਕਾਰਵਾਈ ਕਰਨੀ ਪਵੇਗੀ ਤੇ ਅਸੀਂ ਇਹ ਕਦਮ ਚੁੱਕਣ ਲੱਗੇ ਦੇਰ ਅਤੇ ਗੁਰੇਜ ਨਹੀਂ ਕਰਾਂਗੇ . ਅਸੀਂ ਲੋਕਾਂ ਦਾ ਭਲਾ ਕਰਨ ਲਈ ਇੱਥੇ ਆਏ ਹਾਂ . ਲੋਕਾਂ ਨੇ ਸਾਨੂੰ ਇਸ ਓਹਦੇ ਤੇ ਇਸੇ ਲਈ ਚੁਣਿਆ ਹੈ ਕਿ ਅਸੀਂ ਓਹਨਾ ਨੂੰ ਹੋਣ ਵਾਲੀਆਂ ਸਮਸਿਆਵਾਂ ਦਾ ਹੱਲ ਕਰ ਸਕੀਏ ਤੇ ਇੱਕ ਬੇਹਤਰ ਤੇ ਖੁਸ਼ਹਾਲ ਪੰਜਾਬ ਬਣਾ ਸਕੀਏ . ਇਸ ਮੌਕੇ ਤੇ ਬਨੂੜ ਤੋਂ ਕੋਡੀਨੈਟਰ ਲਖਵਿੰਦਰ ਸਿੰਘ ਲੱਕੀ , ਜਸਵਿੰਦਰ ਸਿੰਘ ਲਾਲਾ ,ਬਲਜੀਤ ਸਿੰਘ ਐਮ .ਸੀ ਬਨੂੜ , ਸਾਹਿਲ, ਸਤਵਿੰਦਰ ਸੋਨੀ ਬਾਜਵਾ, ਮਾਸਟਰ ਗੁਰਜੀਤ ਸਿੰਘ ਕਰਾਲਾ ਮੌਜੂਦ ਸਨ .