ਧੂਰੀ ਪੈਡਲਰਜ਼ ਕਲੱਬ ਦੇ ਮੈਂਬਰ ਨਵੰਬਰ ਮਹੀਨੇ ਵਿੱਚ ਤਹਿ ਕਰਨਗੇ 1469 ਕਿਲੋਮੀਟਰ ਦਾ ਸਫਰ

ਧੂਰੀ,5 ਨਵੰਬਰ (ਮਹੇਸ਼ ਜਿੰਦਲ) ਧੂਰੀ ਪੈਡਲਰਜ਼ ਕਲੱਬ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ 1469 ਕਿਲੋਮੀਟਰ ਦੀ ਸਾਇਕਲ ਰਾਇਡ ਨਵੰਬਰ ਮਹੀਨੇ ਵਿੱਚ ਲਗਾਈ ਜਾ ਰਹੀ, ਇਸ ਗੱਲ ਦਾ ਪ੍ਰਗਟਾਵਾ ਕਲੱਬ ਦੇ ਪ੍ਰਧਾਨ ਵਿਕਾਸ ਜਿੰਦਲ ਨੇ ਕੀਤਾ। ਉਹਨਾ ਦੱਸਿਆ ਕਿ ਇਸ ਕਲੱਬ ਦੇ 20 ਮੈਂਬਰ ਪੂਰੇ ਨੰਵਬਰ ਮਹੀਨੇ ਵਿੱਚ 1469 ਕਿਲੋਮੀਟਰ ਦਾ ਸਫਰ ਸਾਇਕਲ ਰਾਹੀਂ ਤਹਿ ਕਰਨਗੇ। ਇਹ ਸਾਇਕਲ ਸਵਾਰ ਹਰ ਰੋਜ ਤਕਰੀਬਨ 50 ਕਿਲੋਮੀਟਰ ਸਾਇਕਲ ਤੇ ਜਾਕੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਹਨਾ ਦੇ ਵਿਚਾਰ ਤੇ ਉਹਨਾ ਦੀਆਂ ਸਿੱਖਿਆਵਾ ਬਾਰੇ ਲੋਕਾਂ ਨੂੰ ਦੱਸਣਗੇ। ਇਸਦੇ ਨਾਲ ਹੀ ਲੋਕਾਂ ਨੂੰ ਸਾਇਕਲ ਚਲਾਉਣ ਲਈ ਵੀ ਜਾਗਰੂਕ ਕੀਤਾ ਜਾਵੇਗਾ।ਉਹਨਾ ਨੇ ਸੰਗਰੂਰ ਦੇ ਆਰ. ਪੀ. ਸੀ. ਕਲੱਬ ਦਾ ਵੀ ਧੰਨਵਾਦ ਕੀਤਾ ਜਿਹਨਾ ਦੇ ਉਪਰਾਲੇ ਸਦਕਾ ਇਸ ਤਰਾਂ ਦੇ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ।ਇਸ ਮੋਕੇ ਇਸ ਰਾਇਡ ਵਿੱਚ ਭਾਗ ਲੈਣ ਵਾਲੇ ਮੈਂਬਰ ਰਜ਼ਨੀਸ਼ ਗੋਇਲ, ਜਸਵਿੰਦਰ ਕੁਮਾਰ, ਪਰਦੀਪ ਕੁਮਾਰ, ਗੈਵੀ ਬਾਂਸਲ, ਹਨੀ ਬਾਂਸਲ, ਧੀਰਜ ਜਿੰਦਲ, ਕੁਲਦੀਪ ਵਰਮਾ, ਅੰਸੂਲ ਗਰਗ, ਜਸੂ ਜਸੋਰੀਆ, ਨਰਿੰਦਰ ਕੁਮਾਰ, ਸੁਖਜਿੰਦਰ ਸਦਿਉਰਾ, ਜਗਤਾਰ ਸਿੰਘ, ਜੱਗੀ ਢੀਡਸਾ, ਮੁਖਤਿਆਰ ਸਿੰਘ, ਰਜੇਸ਼ ਕੁਮਾਰ, ਰਚਿਤ ਆਦਿ ਹਾਜ਼ਰ ਸਨ।