ਰਾਜਪੁਰਾ, 30 ਨਵੰਬਰ (ਰਾਜੇਸ਼ ਡਾਹਰਾ)14 ਦਸੰਬਰ 2020 ਨੂੰ ਲੋਕ ਭਲਾਈ ਟਰੱਸਟ ਦੇ ਦਫ਼ਤਰ ਵਿਖੇ ਖੁਲੇਗਾ ਫ੍ਰੀ ਸੁਵਿਧਾ ਸੈਂਟਰ ਅਤੇ ਲੈਬ।ਇਹਨਾਂ ਗੱਲਾਂ ਦਾ ਪ੍ਰਕਟਾਵਾ ਅੱਜ ਲੋਕ ਭਲਾਈ ਟ੍ਰਸਟ ਰਾਜਪੁਰਾ ਦੇ ਪ੍ਰਧਾਨ ਸ਼੍ਰੀ ਜਗਦੀਸ਼ ਕੁਮਾਰ ਜੱਗਾ ਨੇ ਆਪਣੇ 46ਵੇਂ ਜਨਮਦਿਨ ਅਤੇ ਪੈਨਸ਼ਨ ਵੰਡ ਸਮਾਗਮ ਦੌਰਾਨ ਟਰੱਸਟ ਦੇ ਮੈਂਬਰਾ ਦੇ ਨਾਲ ਸ਼ਿਵ ਮੰਦਰ ਵਿਖੇ ਮਨਾਉਣ ਦੌਰਾਨ ਕੀਤਾ।ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਲਾਲ ਗਿਰੀ ਜੀ ਮਹਾਰਾਜ ਸ਼ਾਨਾਲੇਸਵਰ ਮੰਦਰ ਨਲਾਸ ਜੀ ਨੇ ਪਹੁੰਚ ਕੇ ਜਗਦੀਸ਼ ਕੁਮਾਰ ਜੱਗਾ ਜੀ ਨੂੰ ਆਸ਼ੀਰਵਾਦ ਦਿੱਤਾ ਅਤੇ ਕੇਕ ਕਟਵਾ ਕੇ ਸ੍ਰੀ ਜਗਦੀਸ਼ ਜੱਗਾ ਦਾ ਮੂੰਹ ਮਿੱਠਾ ਕੀਤਾ।ਇਸ ਮੌਕੇ ਵਿਸ਼ੇਸ਼ ਤੌਰ ਤੇ ਡਾ ਮਦਨ ਲਾਲ ਹਸੀਜਾ (ਪ੍ਰਧਾਨ ਭਾਰਤੀਯ ਬਹਾਵਲਪੁਰ ਮਹਾਸ਼ੰਘ,ਪਟਿਆਲਾ) ਅਤੇ ਗਿਆਨ ਚੰਦ ਕਟਾਰੀਆ (ਚੇਅਰਮੈਨ ਭਾਰਤੀਯ ਬਹਾਵਲਪੁਰ ਮਹਾਸ਼ੰਘ,ਸਮਾਣਾ) ਪਹੁੰਚੇ।ਸ਼੍ਰੀ ਜਗਦੀਸ਼ ਕੁਮਾਰ ਜੱਗਾ ਜੀ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ ਅਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਵਧਾਈਆ ਦਿੱਤੀਆਂ। ਇਸ ਮੌਕੇ ਲਗਭਗ 800 ਦੇ ਕਰੀਬ ਜਰੂਰਤਮੰਦ ਅਤੇ ਬਜੁਰਗ ਮਾਤਾਵਾਂ ਨੂੰ ਪੈਂਨਸ਼ਨ ਵੰਡੀ ਗਈ।ਇਸ ਮੌਕੇ ਸਾਰੀਆਂ ਮਾਤਾਵਾਂ ਨੂੰ ਮਾਸਕ ਵੀ ਵੰਡੇ ਗਏ ਚਾਹ ਸਮੋਸੇ ਦਾ ਲੰਗਰ ਵੀ ਲਾਇਆ ਗਿਆ।ਇਸ ਮੌਕੇ ਤੇ ਸ੍ਰੀ ਜਗਦੀਸ਼ ਜੱਗਾ ਨੇ ਕਿਹਾ ਕਿ ਕੋਵਿਡ ਦੇ ਚਲਦੇ ਪਿਛਲੇ ਕਾਫੀ ਸਮੇਂ ਤੋਂ ਜਰੂਰਤਮੰਦ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਕਈ ਮੁਸ਼ਕਲਾਂ ਦਾ ਸਾਮਣਾ ਕਰਨਾ ਪਿਆ ਪਰ ਹੁਣ ਲੋਕ ਭਲਾਈ ਟਰੱਸਟ ਦੇ ਦਫਤਰ ਵਿਖੇ ਇਕ ਸੁਵਿਧਾ ਕੇਂਦਰ ਖੋਲ ਕੇ ਉਥੇ ਜਰੂਰਤਮੰਦ ਲੋਕਾਂ ਨੂੰ ਸਰਕਾਰੀ ਸੁਵਿਧਾਵਾਂ ਲੈਣ ਵਿਚ ਮਦਦ ਕੀਤੀ ਜਾਵੇਗੀ ਅਤੇ ਇਕ ਲੈਬ ਵੀ ਖੋਲੀ ਜਾਵੇਗੀ ਜਿਥੇ ਲੋਕ ਭਲਾਈ ਟਰੱਸਟ ਦੇ ਪੈਨਸ਼ਨ ਲੈਣ ਵਾਲਿਆਂ ਵਾਸਤੇ ਮੁਫ਼ਤ ਅਤੇ ਹੋਰ ਲੋਕਾਂ ਵਾਸਤੇ 70 ਪਰਸੈਂਟ ਦੀ ਰਿਆਇਤ ਤੇ ਟੈਸਟ ਕੀਤੇ ਜਾਣਗੇ।ਇਸ ਮੌਕੇ ਤੇ ਐਡਵੋਕੇਟ ਰਾਕੇਸ਼ ਮੇਹਤਾ,ਮਨਮੋਹਨ ਸਚਦੇਵਾ (ਜਨਰਲ ਸਕਤਰ ਵਪਾਰ ਮੰਡਲ), ਦਿਨੇਸ਼ ਮਹਿਤਾ, ਸੰਦੀਪ ਬਾਵਾ ਵਕੀਲ, ਅਸ਼ਵਨੀ ਵਰਮਾ, ਮਾਸਟਰ ਸੁਰਿੰਦਰ ਕੁਮਾਰ, ਸ੍ਰੀ ਵਿਨੋਦ ਕਿੰਗਰ, ਸ੍ਰੀ ਪ੍ਰਵੀਨ ਮੁੰਜਾਲ, ਸ੍ਰੀ ਅਮਿਤ ਅਰੋੜਾ, ਸ. ਰਮਨ ਵਾਲੀਆ, ਸ਼੍ਰੀ ਓ. ਪੀ. ਗੋਗਿਆ, ਸ਼੍ਰੀ ਦੀਪਕ ਚਾਵਲਾ, ਸਾਹਿਲ ਸਪਰਾ, ਮਿਸ਼ਨ ਲਾਲੀ ਤੇ ਹਰਿਆਲੀ ਦੀ ਟੀਮ, ਸ਼੍ਰੀ ਰਜਤ ਗਾਬਾ, ਦੀਪੂ ਰਾਮਾ ਬੇਕਰੀ, ਸ਼੍ਰੀ ਮਹੇਸ਼ ਪਹੂਜਾ, ਸ਼੍ਰੀ ਪਵਨ ਭਟੇਜਾ ਸ਼੍ਰੀ ਓਮ ਪ੍ਰਕਾਸ਼ ਭਾਰਤੀ ਆਦਿ ਸਾਮਲ ਸਨ।