ਧੂਰੀ, 5 ਅਕਤੂਬਰ (ਮਹੇਸ਼ ਜਿੰਦਲ) ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇਕਤੱਰਤਾ ਮੂਲ ਚੰਦ ਸ਼ਰਮਾਂ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਸ਼ੋਕ ਮਤੇ ਦੌਰਾਨ ਡਾ. ਖੇਮ ਸਿੰਘ ਗਿੱਲ ਅਤੇ ਫਿਲਮੀ ਕਲਾਕਾਰ ਬੀਜੂ ਖੋਟੇ (ਕਾਲੀਆ) ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਪਰੰਤ ਹਿੰਦੀ ਦੀ ਆੜ ਵਿੱਚ ਪੰਜਾਬੀ ਭਾਸ਼ਾ ਨੂੰ ਲਾਂਭੇ ਕਰਨ ਅਤੇ ਉਰਦੂ ਭਾਸ਼ਾ ਨੂੰ ਵਿਦੇਸ਼ੀ ਭਾਸ਼ਾ ਕਹਿਣ ਦੀ ਸਖਤ ਨਿਖੇਧੀ ਕੀਤੀ ਗਈ। ਇਸ ਮੌਕੇ ਕਰਵਾਏ ਕਵੀ ਦਰਬਾਰ ਵਿੱਚ ਚਰਨਜੀਤ ਮੀਮਸਾ, ਜਗਦੇਵ ਸ਼ਰਮਾਂ, ਗੁਰਮੀਤ ਸੋਹੀ, ਰਾਜਿੰਦਰ ਰਾਜਨ, ਗੁਰਜੰਟ ਭੈਣੀ ਕਲਾਂ, ਸੁਖਦੇਵ ਸ਼ਰਮਾਂ, ਜਗਤਾਰ ਸਿੱਧੂ, ਸੰਜੇੇ ਲਹਿਰੀ, ਜਗਰੂਪ ਸਿੰਘ ਦਰੋਗੇਵਾਲਾ, ਪ੍ਰਵੀਨ ਗਰਗ, ਜਗਤਾਰ ਸੋਹੀ, ਡਾ. ਪਰਮਜੀਤ ਦਰਦੀ, ਮੂਲ ਚੰਦ ਸ਼ਰਮਾਂ ਅਤੇ ਗੁਰਦਿਆਲ ਨਿਰਮਾਣ ਨੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾ ਕੇ ਹਾਜ਼ਰੀ ਲਗਵਾਈ।