ਰਾਜਪੁਰਾ,7 ਜਨਵਰੀ(ਰਾਜੇਸ਼ ਡਾਹਰਾ)ਰਾਜਪੁਰਾ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਉਸ ਕੜੀ ਵਿਚ ਅੱਜ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਰਾਜਪੁਰਾ ਦੀ ਪਿੰਕ ਰੋਡ ਦਾ ਹਿੱਸਾ ਦੁਰਗਾ ਮੰਦਿਰ ਗੇਟ ਤੋਂ ਓਵਰ ਬ੍ਰਿਜ ਤੱਕ ਦੋਵੇਂ ਪਾਸੇ 8-8 ਫੁੱਟ ਤਕ ਚੋੜਾ ਕਰਨ ਲਈ ਇੰਟਰਲਾਕ ਟਾਈਲਾਂ ਲਵਾਉਣ ਦਾ ਨੀਵ ਪੱਥਰ ਰੱਖਿਆ ਗਿਆ। ਇਸ ਮੌਕੇ ਤੇ ਵਿਧਾਇਕ ਕੰਬੋਜ ਨੇ ਕਿਹਾ ਕਿ ਰਾਜਪੁਰਾ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਅਸੀਂ ਪਿੰਕ ਰੋਡ ਨੂੰ ਹੋਰ ਚੋੜਾ ਕਰ ਕੇ ਸ਼ਹਿਰ ਨੂੰ ਖੂਬਸੂਰਤ ਬਣਾ ਰਹੇ ਹਾਂ ਜਿਸ ਵਿੱਚ 1.7 ਕਰੋੜ ਰੁਪਏ ਦੀ ਲਾਗਤ ਹੋਵੇਗੀ ਅਤੇ ਇਸ ਨਾਲ ਮੇਨ ਸੜਕ ਦੇ ਦੋਵੇਂ ਪਾਸੇ ਹੀ ਸੜਕ ਚੋੜੀ ਹੋ ਜਾਵੇਗੀ ਜਿਸ ਨਾਲ ਟਰੈਫਿਕ ਦੀ ਸਮੱਸਿਆ ਵੀ ਹਲ ਹੋ ਜਾਵੇਗੀ।ਇਸ ਮੌਕੇ ਤੇ ਉਹਨਾਂ ਨਾਲ ਨਗਰ ਕੌਂਸਲ ਦੇ ਈਓ ਰਵਨੀਤ ਸਿੰਘ,ਸਾਬਕਾ ਪ੍ਰਧਾਨ ਨਰਿੰਦਰ ਸ਼ਾਸਤਰੀ,ਵਪਾਰ ਮੰਡਲ ਰਾਜਪੁਰਾ ਦੇ ਚੇਅਰਮੈਨ ਯਸ਼ ਪਾਲ ਸਿੰਧੀ, ਪ੍ਰਧਾਨ ਨਰਿੰਦਰ ਸੋਨੀ,ਯੋਗੇਸ਼ ਗੋਲਡੀ,ਪ੍ਰਮੋਦ ਬੱਬਰ,ਵਿਨੈ ਨਿਰੰਕਾਰੀ,ਅਨਿਲ ਟਨੀ, ਐਡਵੋਕੇਟ ਅਭਿਨਵ ਓਬਰਾਏ,ਜਸਬੀਰ ਚੰਦੁਆ,ਪਵਨ ਆਟੋ,ਹਰੀ ਚੰਦ ਫੌਜੀ, ਸੁਰਿੰਦਰ ਸ਼ਰਮਾ,ਆਦਿ ਮੌਜੂਦ ਸਨ।