ਰਾਜਪੁਰਾ (ਰਾਜੇਸ਼ ਡਾਹਰਾ)ਅੱਜ ਰਾਜਪੁਰਾ ਵਿਚ ਇਕ ਸਮਾਰੋਹ ਦੌਰਾਨ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਹਲਕਾ ਰਾਜਪੁਰਾ ਦੇ ਨੇੜਲੇ ਪਿੰਡਾਂ ਵਿਚ ਨਵੇਂ ਚੁਣੇ ਗਏ ਲਗਭਗ 98 ਪਿੰਡਾਂ ਦੇ ਸਰਪੰਚਾਂ ਨੂੰ ਸਰਟੀਫਿਕੇਟ ਦਿਤੇ ਗਏ। ਪਤਰਕਾਰਾਂ ਨਾਲ ਗੱਲ ਕਰਦੇ ਹੋਏ ਵਿਧਾਇਕ ਕੰਬੋਜ ਨੇ ਕਿਹਾ ਕਿ ਬੀਤੇ ਦਿਨੀ ਇਕ ਸਮਾਗਮ ਦੌਰਾਨ ਸਾਰੇ ਪਿੰਡਾਂ ਦੀ ਪੰਚਾਇਤਾਂ ਦਾ ਮਹਾਰਾਣੀ ਪਰਨੀਤ ਕੌਰ ਜੀ ਵਲੋਂ ਇਕ ਧੰਨਵਾਦ ਸਮਾਰੋਹ ਰੱਖਿਆ ਗਿਆ ਅਤੇ ਅੱਜ ਅਸੀਂ ਇਸ ਸਮਾਗਮ ਰਾਹੀਂ ਲਗਭਗ ਸਾਰੇ ਪਿੰਡਾਂ ਦੇ ਪੰਚਾਇਤਾਂ ਨੂੰ ਸਰਟੀਫਿਕੇਟ ਦਿਤੇ ਗਏ। ਪੰਜਾਬ ਇੰਫੋਲਾਇਨ ਨਾਲ ਗੱਲ ਕਰਦੇ ਹੋਏ ਵਿਧਾਇਕ ਨੇ ਕਿਹਾ ਕਿ ਅਸੀਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਕੋਈ ਰਾਜਨੀਤਿਕ ਗੱਲ ਨਹੀਂ ਕਹਿ ਰਹੇ ਬਸ ਇਨਾਂ ਕਿਹਾ ਕਿ ਉਹ ਆਪਣੇ ਆਪਣੇ ਇਲਾਕੇ ਵਿਚ ਸਾਫ ਸਫਾਈ ਰੱਖਣ,ਧੜੇਬੰਦੀ ਨਹੀਂ ਰੱਖਣੀ ਅਤੇ ਪਿੰਡਾਂ ਵਿੱਚ ਬੂਟੇ ਲਗਾਉਣ ਤਾਂ ਜੋ ਸਾਡੇ ਇਲਾਕੇ ਵਿਚ ਹਰਿਆਲੀ ਅਤੇ ਖੁਸ਼ਹਾਲੀ ਰਹੇ ।ਉਹਨਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡੇ ਬਹੁਤ ਸਾਰੇ ਇਲਾਕਿਆਂ ਵਿਚ ਵਿਕਾਸ ਦੇ ਕੰਮ ਚੱਲ ਰਿਹਾ ਹੈ।ਸਾਡੀ ਇਕੋ ਹੀ ਇੱਛਾ ਹੈ ਕਿ ਰਾਜਪੁਰਾ ਨੂੰ ਪੂਰੇ ਪੰਜਾਬ ਵਿਚ ਸਭ ਤੋਂ ਸੋਹਣਾ ਅਤੇ ਸਭ ਤੋਂ ਉੱਚਾ ਕਰਨਾ ਹੈ ।ਉਹਨਾਂ ਕਿਹਾ ਕਿ ਉਮੀਦ ਹੈ ਕਿ ਆਉਣ ਵਾਲੇ 2 ਮਹੀਨੇ ਵਿਚ ਇਹਨਾਂ ਨੂੰ ਗਰਾਂਟਾਂ ਵੀ ਮਿਲ ਜਾਣਗੀਆਂ।