-
ਸਾਡਾ ਸੱਭਿਆਚਾਰ
-
Mon Jan,2020
ਪੰਜਾਬ ਸਮੇਤ ਦੇਸ਼ - ਦੁਨਿਆ ਵਿੱਚ ਲੋਹੜੀ ਦਾ ਤਿਉਹਾਰ ਭੂਤ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਲੋਹੜੀ ਦੇ ਤਿਉਹਾਰ ਦੀ ਹਰ ਥਾਂ ਤੇ ਰੋਣਕ ਦੇਖਣ ਨੂੰ ਮਿਲ ਰਹੀ ਹੈ l ਵਿਧਿਅਕ ਸੰਸਥਾਨ ਹੋਣ ਜਾਂ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ, ਹਰ ਥਾਂ ਤੇ ਇਹ ਤਿਉਹਾਰ ਸਾਰੀਆਂ ਵਲੋਂ ਰਲ ਮਿਲ ਕੇ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ l ਪੰਜਾਬ ਵਿਚ ਇਹ ਤਿਉਹਾਰ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ ਖਾਸ ਕਰਕੇ ਜਿਸ ਘਰ ਵਿਚ ਅਖੀਰ ਵਾਲੇ ਸਾਲ ਵਿਚ ਵਿਆਹ ਹੋਇਆ ਹੋਵੇ ਜਾਂ ਬਚੇ ਦਾ ਜਨਮ ਹੋਇਆ ਹੋਵੇ l ਅੱਜ ਕਲ ਲੋਕ ਮੁੰਡਾ ਜਾਂ ਕੁੜੀ ਦੇ ਵਿਚ ਕੋਈ ਭੇਦ ਭਾਵ ਨਾ ਕਰਦੇ ਹੋਏ ਧੀਆਂ ਦੀ ਲੋਹੜੀ ਵੀ ਬਹੁਤ ਧੂਮ-ਧਾਮ ਨਾਲ ਮਨਾ ਰਹੇ ਹਨ l ਨੌਜਵਾਨਾ ਵਲੋਂ ਵਿਸ਼ੇਸ਼ ਤੌਰ ਤੇ ਪਤੰਗਬਾਜੀ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਲੈ ਕੇ ਵੱਖ-ਵੱਖ ਸੰਸਥਾਨਾਂ ਵਲੋਂ ਵਿਸ਼ੇਸ਼ ਆਯੋਜਨ ਵੀ ਕੀਤੇ ਜਾ ਰਹੇ ਹਨ ਜਿਥੇ ਆ ਕੇ ਨੌਜਵਾਨ ਆਪਣੀ ਪਤੰਗਬਾਜੀ ਦੀ ਕਲਾ ਵਿਖਾਉਂਦੇ ਹਨ l ਬਜਾਰਾਂ ਵਿਚ ਖੂਬ ਰੌਣਕ ਹੈ ਅਤੇ ਲੋਕ ਲੋਹੜੀ ਦੇ ਸਬੰਧਿਤ ਵਸਤੂਆਂ ਦੀ ਖ਼ਰੀਦਦਾਰੀ ਕਰ ਰਹੇ ਹਨ l ਲੋਕਾਂ ਵਲੋਂ ਇਹ ਤਿਉਹਾਰ ਸਾਕ-ਸਬੰਧੀਆਂ ਅਤੇ ਮਿਤਰਾਂ ਨਾਲ ਮਿਲ ਜੁਲ ਕੇ ਮਨਾਇਆ ਜਾ ਰਿਹਾ ਹੈ l