ਕੋਰੋਨਾ ਵਾਇਰਸ ਨੂੰ ਰੋਕਣ ਲਈ ਲੋਕਾਂ ਦਾ ਸਮਰਥਨ ਜਰੂਰੀ - ਐਸਡੀਐਮ ਲਤੀਫ ਅਹਿਮਦ

ਧੂਰੀ,25 ਮਾਰਚ (ਮਹੇਸ਼ ਜਿੰਦਲ) ਕੋਰੋਨਾ ਵਾਇਰਸ ਦੇਸ ਭਰ ਵਿਚ ਆਪਣਾ ਰੰਗ ਦਿਖਾਉਣ ਲੱਗ ਪਿਆ ਹੈ। ਇਸ ਨੂੰ ਰੋਕਣ ਲਈ ਦੇਸ ਭਰ ਵਿੱਚ ਕਰਫਿਊ ਲਗਾਇਆ ਗਿਆ ਹੈ। ਧੂਰੀ ਦੇ ਐਸਡੀਐਮ ਲਤੀਫ ਅਹਿਮਦ ਨੇ ਮੀਡੀਆ ਨਾਲ ਸਹਿਯੋਗ ਕਰਨ ਲਈ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਉਨਾ ਨੇ ਪੱਤਰਕਾਰਾਂ ਤੋਂ ਸੁਝਾਅ ਲਏ ਅਤੇ ਕਰਫਿਊ ਦੌਰਾਨ ਲੋਕਾਂ ਨੂੰ ਪ੍ਰਸਾਸਨ ਵੱਲੋਂ ਕਿਹੜੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਦਾ ਵੇਰਵਾ ਦਿੱਤਾ। ਪੱਤਰਕਾਰਾਂ ਵੱਲੋ ਰੋਜਾਨਾ ਘਰੇਲੂ ਵਸਤੂਆਂ ਦੇ ਘਰ ਪਹੁੰਚਣ ਦੀ ਮੰਗ ਉਠਾਈ ਗਈ ਅਤੇ ਨਾਲ ਹੀ ਕੁਝ ਸਮੇਂ ਲਈ ਦਵਾਈਆਂ ਦੀਆਂ ਦੁਕਾਨਾਂ ਖੋਲਣ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਐਸਡੀਐਮ ਲਤੀਫ ਅਹਿਮਦ ਨੇ ਕਿਹਾ ਕਿ ਲੋਕਾਂ ਨੂੰ ਘਬਰਾਣ ਦੀ ਲੋੜ ਨਹੀ, ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰ ਵੱਲੋਂ ਕਰਫਿਊ. ਲਗਾਇਆ ਗਿਆ ਹੈ। ਲੋਕਾਂ ਨੂੰ ਇਕ ਦੂਜੇ ਤੋਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਇਸ ਵਾਇਰਸ ਤੋਂ ਬਚਣ ਲਈ ਘਰ ਵਿਚ ਰਹਿਣਾ ਇਕੋ ਇਕ ਰਸਤਾ ਹੈ, ਪ੍ਰਸਾਸਨ ਵੱਲੋਂ ਘਰੇਲੂ ਸਮਾਨ ਨੂੰ ਵੱਖ-ਵੱਖ ਖੇਤਰਾਂ ਵਿਚ ਪਹੁੰਚਾਉਣ ਲਈ ਯਤਨ ਕੀਤੇ ਜਾਣਗੇ। ਦਸ ਸਾਲ ਦੇ ਬੱਚੇ ਅਤੇ 65 ਸਾਲ ਤੋਂ ਉਪਰ ਦੇ ਬਜੂਰਗਾ ਨੂੰ ਬਿਲਕੁਲ ਵੀ ਘਰੋਂ ਬਾਹਰ ਨਹੀਂ ਜਾਣਾ ਚਾਹੀਦਾ। ਪਸੂਆਂ ਨੂੰ ਬਚਾਉਣ ਲਈ ਇੱਕ ਖੁਰਾਕ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਇਸ ਮੌਕੇ ੳਨਾ ਕਿਹਾ ਕਿ ਜੇ 5 ਮਾਰਚ ਤੋਂ ਬਾਅਦ ਕੋਈ ਵੀ ਵਿਦੇਸੀ ਧੂਰੀ ਅਤੇ ਸੇਰਪੁਰ ਆਇਆ ਹੈ, ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਇਸ ਤੋਂ ਕੁਝ ਦੂਰੀ ਬਣਾ ਕੇ ਰੱਖੀ ਜਾਵੇ। ਧਾਰਮਿਕ ਸੰਸਥਾਵਾਂ ਨੂੰ ਵੀ ਸਹਿਯੋਗ ਕਰਨ ਦੀ ਬੇਨਤੀ ਕੀਤੀ ਗਈ। ਇਸ ਮੌਕੇ ਐਸਡੀਐਮ ਲਤੀਫ ਅਹਿਮਦ ਨੇ ਮੀਡੀਆ ਨੂੰ ਵੱਧ ਤੋਂ ਵੱਧ ਲੋਕਾਂ ਦਾ ਸਮਰਥਨ ਕਰਨ ਲਈ ਕਿਹਾ।