ਸੁਰੱਖਿਆ ਬਚਾਓ ਮਦਦ ਦੀ ਟ੍ਰੇਨਿੰਗ ਤੋ ਬਿਨਾਂ ਜਿੰਦਗੀ ਖਤਰੇ ਵਿੱਚ ਰਹਿੰਦੀ ਹੈ - ਮੋਹਿਤ ਸਿੰਗਲਾ
- ਪੰਜਾਬ
- 15 Mar,2021

ਪਟਿਆਲਾ, 15 ਮਾਰਚ(ਪੀ ਐੱਸ ਗਰੇਵਾਲ)- ਅੱਜ ਦੇ ਦੌਰ ਵਿੱਚ ਜਿੰਦਗੀ ਨੂੰ ਸੁਰੱਖਿਅਤ ਰੱਖਣ ਅਤੇ ਹਾਦਸਿਆਂ ਤੋ ਬਚਣ ਲਈ ਸੇਫਟੀ ਬਚਾਓ ਅਤੇ ਸੰਕਟ ਸਮੇਂ ਪੀੜਤਾਂ ਦੀ ਠੀਕ ਮਦਦ ਕਰਨ ਦੀ ਟ੍ਰੇਨਿੰਗ ਹਰੇਕ ਵਿਦਿਆਰਥੀ ਅਧਿਆਪਕ ਵਰਕਰ ਅਤੇ ਨਾਗਰਿਕ ਲਈ ਬੇਹੱਦ ਜਰੂਰੀ ਹੈ, ਇਹ ਵਿਚਾਰ ਸ੍ਰੀ ਮੋਹਿਤ ਸਿੰਗਲਾ ਡਿਪਟੀ ਡਾਇਰੈਕਟਰ ਆਫ ਫੈਕਟਰੀਜ ਨੇ ਭਾਰਤ ਪੈਟਰੋਲੀਅਮ ਪਲਾਂਟ ਵਿਖੇ ਅੈਲ ਪੀ ਜੀ ਗੈਸ ਦੇ ਲੀਕ ਹੋਣ ਅੱਗ ਲੱਗਣ ਤੋ ਬਚਾਓ ਦੀ ਮੋਕ ਡਰਿੱਲ ਅਤੇ ਫਸਟ ਏਡ ਸਿਖਲਾਈ ਸਮੇਂ ਪ੍ਰਗਟ ਕੀਤੇ। ਇਸ ਮੋਕੇ ਸ੍ਰੀ ਕਾਕਾ ਰਾਮ ਵਰਮਾ ਸੇਵਾਮੁਕਤ ਜਿਲਾ ਟਰੇਨਿੰਗ ਅਫਸਰ ਰੈਡ ਕਰਾਸ ਨੇ ਵਰਕਰਾਂ ਅਤੇ ਪ੍ਰਬੰਧਕਾਂ ਨੂੰ ਫਸਟ ਏਡ , ਸੜਕ ਸੁਰੱਖਿਆ ਸੀਪੀਆਰ ਪੀੜਤਾਂ ਨੂੰ ਹਸਪਤਾਲ ਪਹੁੰਚਾਉਣ ਤੋ ਪਹਿਲਾਂ ਮੋਕੇ ਤੇ ਉਨਾਂ ਦੀ ਜਾਨ ਬਚਾਉਣ ਰੈਸਕਿਯੂ ਕਰਨ, ਬਨਾਉਟੀ ਸਾਹ ਦੇਣ, ਰਿਕਵਰੀ ਪੋਜੀਸਨ ਬਾਰੇ ਪ੍ਰੈਕਟੀਕਲ ਟਰੇਨਿੰਗ ਕਰਵਾਕੇ ਜਾਣਕਾਰੀ ਦਿਤੀ। ਸ੍ਰੀ ਮੋਹਿਤ ਸਿੰਗਲਾ ਨੇ ਕੰਮ ਵਾਲੀ ਥਾਂਵਾਂ, ਘਰਾਂ ਹੋਟਲਾਂ ਹਸਪਤਾਲਾਂ ਆਦਿ ਵਿਖੇ ਹਰੇਕ ਪ੍ਰਕਾਰ ਦੇ ਹਾਦਸੇ ਰੋਕਣ ਦੀ ਜਾਣਕਾਰੀ ਦਿੱਤੀ। ਫੈਕਟਰੀ ਮੈਨੇਜਰ, ਸੇਫਟੀ ਅਫਸਰਜ ਨੇ ਦੱਸਿਆ ਕਿ ਸਮੇਂ ਸਮੇਂ ਵਿਦਿਆਰਥੀਆਂ ਹਰੇਕ ਵਿਅਕਤੀ ਅਤੇ ਵਰਕਰਾਂ ਨੂੰ ਸੇਫਟੀ ਬਚਾਓ ਫਸਟ ਏਡ ਦੀ ਟਰੇਨਿੰਗ ਕਰਵਾਉਣ ਨਾਲ ਹਾਦਸੇ ਘਟ ਸਕਦੇ ਅਤੇ ਜਾਨੀ ਮਾਲੀ ਨੁਕਸਾਨ ਰੁਕ ਸਕਦੇ ਹਨ।
Posted By:
