ਬੱਚਿਆਂ ਦੀ ਭਵਿੱਖ ਲਈ ਹੁਨਰਮੰਦੀ ਅਤੇ ਪੜ੍ਹਾਈ ਦੋਵੇਂ ਜਰੂਰੀ
- ਟੈਕਨੋਲੋਜੀ ਅਤੇ ਵਿਗਿਆਨ
- 19 Jan,2025
ਅਜੋਕੇ ਦੌਰ ਵਿੱਚ ਸਿਰਫ ਪੜ੍ਹਾਈ ਨੂੰ ਹੀ ਸਫਲਤਾ ਦੀ ਗਾਰੰਟੀ ਨਹੀਂ ਮੰਨਿਆ ਜਾ ਸਕਦਾ। ਬੱਚਿਆਂ ਨੂੰ ਪੜ੍ਹਾਈ ਦੇ ਨਾਲ ਹੀ ਉਹਨਾਂ ਦੇ ਭਵਿੱਖ ਲਈ ਲਾਹੇਵੰਦ ਕੌਸ਼ਲ ਸਿੱਖਾਉਣਾ ਬਹੁਤ ਜਰੂਰੀ ਹੈ। ਕੌਸ਼ਲ ਵਿਕਾਸ ਉਹ ਮੋੜ ਹੈ ਜੋ ਵਿਅਕਤੀ ਨੂੰ ਸਿਰਫ ਨੌਕਰੀ ਲਈ ਹੀ ਨਹੀਂ, ਬਲਕਿ ਖੁਦਮੁਖਤਿਆਰ ਬਣਾਉਣ ਵਿੱਚ ਵੀ ਮਦਦਗਾਰ ਸਾਬਤ ਹੁੰਦਾ ਹੈ।
ਇਹ ਕੁਝ ਮੁੱਖ ਹੁਨਰ ਹਨ ਜੋ ਬੱਚਿਆਂ ਨੂੰ ਸਿੱਖਾਉਣ ਜ਼ਰੂਰੀ ਹਨ:
-
ਕਮਿਊਨੀਕੇਸ਼ਨ ਸਕਿਲਸ (Communication Skills): ਸਪਸ਼ਟ ਗੱਲਬਾਤ ਦੀ ਕਲਾ ਹਰ ਪੇਸ਼ੇ ਵਿੱਚ ਲਾਹੇਵੰਦ ਹੁੰਦੀ ਹੈ।
- ਕੰਪਿਊਟਰ ਸਕਿਲਸ (Computer Skills): MS Office, Typing (ਘੱਟੋ-ਘੱਟ 45 ਸ਼ਬਦ ਪ੍ਰਤੀ ਮਿੰਟ), Desktop Publication, ਅਤੇ Photoshop ਵਰਗੇ ਪ੍ਰੋਗਰਾਮ ਹਰੇਕ ਫੀਲਡ ਵਿੱਚ ਕੰਮ ਆਉਂਦੇ ਹਨ।
- ਲਿਖਣ ਦੀ ਕਲਾ (Writing Skills): ਚਾਹੇ ਨਿੱਜੀ ਜ਼ਿੰਦਗੀ ਵਿੱਚ ਹੋਵੇ ਜਾਂ ਪੇਸ਼ੇਵਰ, ਵਧੀਆ ਲਿਖਣ ਦੀ ਯੋਗਤਾ ਸਭ ਤੋਂ ਵਧੀਆ ਹਥਿਆਰ ਹੈ।
- ਪਬਲਿਕ ਸਪੀਕਿੰਗ (Public Speaking): ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਜਨਤਕ ਬੋਲਣ ਦੀ ਕਲਾ ਸਿੱਖਣਾ ਬੇਹੱਦ ਜਰੂਰੀ ਹੈ।
- ਅਕਾਊਂਟਿੰਗ ਅਤੇ ਬਿਜ਼ਨਸ ਮੈਨੇਜਮੈਂਟ (Accounting and Business Management): ਖੁਦਮੁਖਤਿਆਰ ਬਣਨ ਲਈ ਇਹ ਹੁਨਰ ਬਹੁਤ ਲਾਹੇਵੰਦ ਹਨ।
- ਲੀਡਰਸ਼ਿਪ ਸਕਿਲਸ (Leadership Skills): ਬੱਚਿਆਂ ਨੂੰ ਮਜ਼ਬੂਤ ਆਗੂ ਬਣਨ ਲਈ ਸਿੱਖਾਈ ਜਾ ਸਕਦੀ ਹੈ।
ਇਹ ਸਭ ਕੁਝ ਬੱਚਿਆਂ ਦੀ ਰੁਚੀ ਅਤੇ ਖੋਜ ਅਨੁਸਾਰ ਸ਼ੁਰੂ ਕੀਤਾ ਜਾ ਸਕਦਾ ਹੈ। ਦਿਲਚਸਪੀ ਮੁਤਾਬਕ ਉਹਨਾਂ ਨੂੰ ਕੋਈ ਨਵਾਂ ਸਿੱਖਣ ਦੀ ਪ੍ਰੇਰਣਾ ਦਿਓ।
ਕੰਪਿਊਟਰ ਟਾਈਪਿੰਗ, MS Office, Photoshop ਅਤੇ Corel Draw ਸਿੱਖਣਾ ਬਹੁਤ ਲਾਹੇਵੰਦ ਹੈ। ਇਹ
ਨ
ਸਿਰਫ ਕਾਰਜਕੁਸ਼ਲਤਾ ਨੂੰ ਵਧਾਉਂਦੇ ਹਨ, ਸਗੋਂ ਹਰ ਕਿਸੇ ਕੰਮ
ਵਿੱਚ ਲਾਹੇਵੰਦ
ਹਨ।
- GURJEET SINGH AZAD
Posted By: Gurjeet Singh
Leave a Reply