ਦੀਵਾਨੇ ਭੋਲੇ ਦੇ'' ਵਲੋਂ ਸਾਉਣ ਦੀ ਸ਼ਿਵਰਾਤਰੀ ਮੌਕੇ ਸ਼ਿਵ ਵਿਆਹ ਕਰਵਾਇਆਂ ਗਿਆ

ਦੋਰਾਹਾ,ਅਮਰੀਸ਼ ਆਨੰਦ, - ਸਾਉਣ ਦੀ ਸ਼ਿਵਰਾਤਰੀ ਦੇ ਸੁਭ ਮੌਕੇ ਤੇ ਸਥਾਨਕ ਸਨਾਤਨ ਧਰਮ ਮੰਦਿਰ ਵਿਖੇ "ਦੀਵਾਨੇ ਭੋਲੇ ਦੇ" ਕਲੱਬ ਤੇ ਸਮੂਹ ਧਾਰਮਿਕ ਸੰਸਥਾਵਾਂ ਤੇ ਦੋਰਾਹਾ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਸਨਾਤਨ ਧਰਮ ਮੰਦਿਰ ਵਿਖੇ ਸਾਉਣ ਪਵਿੱਤਰ ਸ਼ਿਵਰਾਤਰੀ ਮਨਾਈ ਗਈ, "ਦੀਵਾਨੇ ਭੋਲੇ ਦੇ" ਸਭ ਤੋਂ ਪਹਿਲਾ ਸ਼੍ਰੀ ਸਨਾਤਨ ਧਰਮ ਮੰਦਿਰ ਵਿਚ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਗਈ ਤੇ ਅਭਿਸ਼ੇਕ ਕਾਰਵਾਈਆਂ ਗਿਆ ਤੇ ਸਮੂਹ ਇਲਾਕੇ ਦੇ ਲੋਕਾਂ ਦੀ ਸੁਖ ਸ਼ਾਂਤੀ ਤੇ ਤਰੱਕੀ ਲਈ ਕਾਮਨਾ ਕੀਤੀ ਗਈ. ਇਸ ਪਵਿੱਤਰ ਦਿਨ ਮੌਕੇ ਸਾਹਨੇਵਾਲ ਦੇ ਪ੍ਰਸਿੱਧ ਸ਼ਿਵ ਕਥਾ ਵਾਚਕ ''ਜੰਗਮ ਬਾਬਾ ਬਲਰਾਜ ਗੌਤਮ ਸ਼ਿਵ ਜੰਗਮ ਕੁਟੀਆਂ ਵਾਲਿਆਂ'' ਵਲੋਂ ਪੂਰੀ ਸ਼ਰਧਾਂ ਤੇ ਪਰੰਪਰਾਂ ਨਾਲ ਬਾਬਿਆਂ ਦੁਆਰਾ ''ਸ਼ਿਵ ਵਿਆਹ'' ਕਰਵਾਇਆਂ ਗਿਆ,ਸੰਗਤਾਂ ਵਲੋਂ ਭੋਲੇ ਨਾਥ ਦੇ ਜੈਕਾਰੇ ਲਗਾਏ ਗਏ ,ਇਸ ਧਾਰਮਿਕ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਭੋਲੇ ਬਾਬਾ ਜੀ ਦਾ ਲੰਗਰ ਲਗਾਈਆਂ ਗਿਆ ਜਿਸ ਵਿਚ ਗੋਲਗੱਪੇ, ਕੁਲਫੀ, ਕੋਲ੍ਡ ਡਰਿੰਕ,ਖੀਰ ਤੋਂ ਇਲਾਵਾ ਦਾਲ ਫੁਲਕੇ ਦਾ ਪ੍ਰਬੰਧ ਕੀਤਾ ਗਿਆ, ਇਸ ਮੌਕੇ ਵਿਸ਼ੇਸ਼ ਆਕਰਸ਼ਣ ਭੋਲੇ ਬਾਬਾ ਦਾ ਬਰਫ਼ਾਨੀ ਰੂਪ ਤਿਆਰ ਕੀਤਾ ਗਈਆਂ, ਦੇਰ ਰਾਤ ਤਕ ਚਲਦੇ ਇਸ ਧਾਰਮਿਕ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਭੋਲੇ ਦੇ ਚਰਨਾ ਚ ਹਾਜ਼ਰੀ ਲਗਵਾਉਣ ਅਤੇ ਭੋਲੇ ਦੇ ਦੀਵਾਨਿਆ ਦਾ ਮਾਣ ਵਧਾਉਣ ਪਹੁੰਚੇ ਦੋਰਾਹਾ ਨਗਰ ਕਾਉਂਸਿਲ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ , ਸਨਾਤਨ ਧਰਮ ਮੰਦਿਰ ਦੇ ਪ੍ਰਧਾਨ ਡਾ ਜੇ ਐਲ ਆਨੰਦ, ਹਰੀਸ਼ ਸ਼ਰਮਾ ਬਬਲੀ, ਉਘੇ ਸੋਸ਼ਲ ਵਰਕਰ ਸ:ਪ੍ਰੀਤਮ ਸਿੰਘ ਜੱਗੀ, ਸ਼ਹਿਰੀ ਪ੍ਰਧਾਨ ਬੌਬੀ ਤਿਵਾੜੀ, ਜਯੋਤੀ ਸ਼ਰਮਾ,ਰਾਹੁਲ ਬੈਕਟਰ ਰਿਕੀ , ਉਘੇ ਸੋਸ਼ਲ ਵਰਕਰ ਗੁਰਦੀਪ ਸਿੰਘ (ਬਾਵਾ) ,ਅਨੀਸ਼ ਭਨੋਟ ਭੰਗੜਾ ਕੋਚ ,ਤਰੁਣ ਆਨੰਦ ,ਬਰਜਿੰਦਰ ਜੰਡੂ,ਹਰਜੀਤ ਸਿੰਘ ਖਰੇ, ਅਵਨੀਤ ਆਨੰਦ,ਪਾਰੁ ਆਨੰਦ, ਕ੍ਰਿਸ਼ਨ ਆਨੰਦ,ਮੁਨੀਸ਼ ਵਿਜ,ਪੰਡਿਤ ਭਗਵਾਨ,ਪੰਡਿਤ ਕਿਰਪਾ ਸ਼ੰਕਰ ,ਗੋਲਡੀ ਗੋਇਲ,ਕੀਮਤੀ ਲਾਲ ਜੀ,ਦਿਨੇਸ਼ ਧਮੋਟੀਆ,ਮਨੋਜ ਕੁਮਾਰ, ਅਵਤਾਰ ਮਠਾੜੂ, ਕੁਲਵੰਤ ਪੰਡਿਤ, ਭਗਤ ਸਿੰਘ, ਸੰਜੇਪਾਲ, ਅਮਨਦੱਤ, ਪ੍ਥਮ, ਸੁਮਿਤ ,ਗਗਨ ਸੂਦ, ਕਰਨ ਸ਼ਰਮਾ, ਤਰੁਣ ਆਨੰਦ, ਅਮਰੀਸ਼ ਆਨੰਦ , ਗੋਰਵ ਸ਼ਰਮਾ, ਅਸ਼ੋਕ ਕੁਮਾਰ ਸ਼ੋਕੀ, ਅਮਨ ਸ਼ਰਮਾ, ਮਨੀਸ਼ , ਅਨੂਪ ਬੈਕਟਰ,ਗੁਰਬਕਸ਼ ਸਿੰਘ ਬਕਸ਼ੀ,ਅਮਰੀਕ ਸਿੰਘ, ਮੋਨੂੰ ਸੇਠੀ ਤੋਂ ਇਲਾਵਾ ਦੋਰਾਹਾ ਸ਼ਹਿਰ ਦੇ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ ਤੇ ਸ਼ਿਵ ਭਗਤ ਹਾਜ਼ਿਰ ਸਨ, ਅੰਤ ਵਿਚ ਕਲੱਬ ਦੇ ਮੇਮ੍ਬਰਾਂ ਵਲੋਂ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ.