ਸ਼ਹਿਰ 'ਚ ਆਵਾਰਾ ਸਾਨ੍ਹਾਂ ਦੀ ਭਰਮਾਰ, ਸ਼ਹਿਰ ਵਾਸੀ ਤੇ ਰਾਹਗੀਰ ਪ੍ਰੇਸ਼ਾਨ

ਸ਼ਹਿਰ ਵਿਚ ਆਵਾਰਾ ਜਾਨਵਰਾਂ ਦੀ ਭਰਮਾਰ ਹੋਣ ਕਾਰਨ ਸ਼ਹਿਰ ਵਾਸੀ ਅਤੇ ਰਾਹਗੀਰ ਹਰ ਰੋਜ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਭਾਵੇਂ ਕਿ ਸਰਕਾਰਾਂ ਜਾਨਵਰਾਂ ਦੀ ਸੰਭਾਲ ਦੇ ਨਾਂਅ 'ਤੇ ਲੋਕਾਂ ਤੋਂ ਕਰੋੜਾ ਰੁਪਏ ਦਾ ਟੈਕਸ ਵਸੂਲ ਰਹੀਆਂ ਹਨ ਪਰ ਸ਼ਹਿਰ ਵਿਚ ਵੱਡੀ ਗਿਣਤੀ 'ਚ ਆਵਾਰਾ ਸਾਨ੍ਹਾਂ ਦੇ ਜ਼ਖਮੀ ਕੀਤੇ ਲੋਕ ਹਸਪਤਾਲਾਂ ਵਿਚ ਪਹੁੰਚਦੇ ਹਨ | ਅਜਿਹੇ ਆਵਾਰਾ ਜਾਨਵਰਾਂ ਦੇ ਵੱਡੇ ਝੁੰਡ ਕਈ ਵਾਰ ਸ਼ਹਿਰ ਦੇ ਮੁੱਖ ਬਾਜ਼ਾਰ, ਜੀ. ਟੀ. ਰੋਡ, ਸ਼ਹਿਰ ਦੀਆਂ ਅੰਦਰਲੀਆਂ ਸੜਕਾਂ ਗਲੀਆਂ ਵਿਚ ਕਈ ਘੰਟੇ ਪੂਰੀ ਸੜਕ ਨੂੰ ਘੇਰ ਕੇ ਖੜ ਜਾਂਦੇ ਹਨ | ਇਨ੍ਹਾਂ ਆਵਾਰਾ ਪਸ਼ੂਆਂ ਤੋਂ ਡਰਦੇ ਲੋਕ ਜਾਂ ਤਾਂ ਖੜੇ ਰਹਿੰਦੇ ਹਨ ਜਾਂ ਕਾਫੀ ਦੂਰੀ ਤੋਂ ਘੁੰਮਣਾ ਪੈਦਾ ਹੈ ਜਾਂ ਬਹੁਤ ਹੀ ਜ਼ਿਆਦਾ ਖ਼ਤਰਾ ਮੁੱਲ ਲੈ ਕੇ ਨੇੜਿਓਾ ਲੰਘਣਾ ਪੈਂਦਾ ਹੈ | ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਆਵਾਰਾ ਜਾਨਵਰਾਂ ਦਾ ਕੋਈ ਹੱਲ ਕੀਤਾ ਜਾਵੇ |