ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਵਿਧਾਇਕ ਨੂੰ ਕੈਬਨਿਟ ਮੰਤਰੀ ਬਣਾਉਣ 'ਤੇ ਵਿਕਾਸ ਧੀਰ (ਵਿੱਕੀ) ਵਲੋਂ ਵਧਾਈ

ਨਾਭਾ,ਨਾਭਾ ਦੇ ਯੂਥ ਕਾਂਗਰਸੀ ਆਗੂ ਵਿਕਾਸ ਧੀਰ (ਵਿੱਕੀ) ਨੇ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਖ਼ੁਸ਼ੀ 'ਚ ਜਿੱਥੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ | ਉੱਥੇ ਹਾਈਕਮਾਨ ਦਾ ਵੀ ਧੰਨਵਾਦ ਕੀਤਾ ਹੈ | ਇਸਦੇ ਨਾਲ ਹੀ ਵਿਕਾਸ ਧੀਰ (ਵਿੱਕੀ) ਨੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਵਲੋਂ ਸਵਰਗੀ ਸ.ਗੁਰਦਰਸ਼ਨ ਸਿੰਘ ਨਾਭਾ ਜੀ ਦੇ ਪਰਿਵਾਰ ਨੂੰ ਮਾਣ ਦੇ ਕੇ ਵਿਧਾਇਕ ਕਾਕਾ ਰਣਦੀਪ ਸਿੰਘ ਨੂੰ ਪੰਜਾਬ ਦਾ ਕੈਬਨਿਟ ਮੰਤਰੀ ਬਣਾਉਣ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦਾ ਵੀ ਧੰਨਵਾਦ ਕੀਤਾ ਹੈ.