ਰਾਜਪੁਰਾ, (Rajesh Dehra ) ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਡਾ. ਪਵਨ ਕੁਮਾਰ ਦੀ ਅਗਵਾਈ 'ਚ ਅੈੰਟੀ ਡਰੱਗ 'ਤੇ ਲੈਕਚਰ ਕਰਵਾਇਆ। ਜਿਸ 'ਚ ਵਿਦਿਆਰਥੀ ਨੂੰ ਡਰੱਗ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਵਕਤਾ ਪ੍ਰੋ. ਅਮੀਤਾ ਮੈਨਰੋ ਨੇ ਲੈਕਚਰ ਦਿੱਤਾ। ਜਦੋਂ ਕਿ ਇਸ ਮੌਕੇ ਪ੍ਰੋ. ਪ੍ਰੀਯਾ ਦੀ ਦੇਖਰੇਖ 'ਚ ਵਿਦਿਆਰਥੀਆਂ ਨੇ ਪੋਸਟਰ ਮੁਕਾਬਲਿਆਂ 'ਚ ਭਾਗ ਵੀ ਲਿਆ। ਜਿਨ੍ਹਾਂ 'ਚੋਂ ਜੈਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਗੁਰਮੀਤ ਸਿੰਘ ਭਾਟੀਆ ਵੱਲੋਂ ਸਨਮਾਨ ਕੀਤਾ ਗਿਆ। ਮੌਕੇ 'ਤੇ ਕਾਮਰਸ ਵਿਭਾਗ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।