ਰਾਜਪੁਰਾ, 22 ਨਵੰਬਰ (ਰਾਜੇਸ਼ ਡਾਹਰਾ) ਡੀ.ਪੀ.ਐਸ ਰਾਜਪੁਰਾ ਦੇ ਸਰਵੋਤਮ ਖਿਡਾਰਣ ਦਿਵਜੋਤ ਨੇ ਸ਼ਾਟ ਪੁਟ ਵਿੱਚ ਸੋਨ ਤਗਮਾ ਜਿੱਤ ਕੇ ਸਕੂਲ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।ਦਿਵਜੋਤ ਨੇ 11 ਨਵੰਬਰ ਨੂੰ ਗੁਹਾਟੀ ਵਿੱਚ ਆਯੋਜਿਤ ਨੈਸ਼ਨਲ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ 37 ਵੇਂ ਜੂਨੀਅਰ ਅਥਲੈਟਿਕਸ ਸ਼ਾਟਪੁੱਟ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ 14.29 ਮੀਟਰ ਦੀ ਦੂਰੀ 'ਤੇ ਸ਼ਾਟ ਸੁੱਟ ਕੇ ਨਾ ਸਿਰਫ ਸੋਨ ਤਗਮਾ ਜਿੱਤਿਆ, ਸਗੋਂ ਪਿਛਲੇ ਰਿਕਾਰਡ ਨੂੰ ਤੋੜ ਕੇ ਆਪਣੇ ਸਕੂਲ ਦਾ ਨਾਂ ਵੀ ਰੌਸ਼ਨ ਕੀਤਾ। ਇਸ ਮੁਕਾਬਲੇ ਵਿੱਚ 14 ਰਾਜਾਂ ਦੇ ਖਿਡਾਰੀਆਂ ਨੇ ਭਾਗ ਲਿਆ। ਦਿਵਜੋਤ ਦਾ ਇਹ ਰਿਕਾਰਡ ਉਸਨੂੰ ਅੰਤਰਰਾਸ਼ਟਰੀ ਪੱਧਰ ਵੱਲ ਉਤਸ਼ਾਹਿਤ ਕਰੇਗਾ ਅਤੇ ਭਵਿੱਖ ਦੇ ਖਿਡਾਰੀਆਂ ਨੂੰ ਪ੍ਰੇਰਿਤ ਕਰੇਗਾ।ਦਿਵਜੋਤ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਸਕੂਲ ਦੇ ਡਾਇਰੈਕਟਰ ਗੁਨਮੀਤ ਬਿੰਦਰਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਗੀਤਿਕਾ ਚੰਦਰਾ ਦੇ ਸਹਿਯੋਗ ਅਤੇ ਯੋਗ ਅਗਵਾਈ ਨੂੰ ਦਿੱਤਾ। ਪਿ੍ੰਸੀਪਲ ਸ਼੍ਰੀਮਤੀ ਗੀਤਿਕਾ ਚੰਦਰਾ ਜੀ ਨੇ ਸਾਰੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਦਿਵਜੋਤ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੀ ਸਫਲ ਬਣਾਉਣ ਲਈ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ |