ਸਿੱਧੂ ਮੁਸੇਵਾਲ ਵਿਰੁਧ ਪਰਚਾ ਦਰਜ ਕਰਨ ਦੀ ਮੰਗ
- ਪੰਜਾਬ
- 17 Jun,2020
ਸਿੱਧੂ ਮੁਸੇਵਾਲ ਵਿਰੁਧ ਪਰਚਾ ਦਰਜ ਕਰਨ ਦੀ ਮੰਗ ਧੂਰੀ, 16 ਜੂਨ (ਮਹੇਸ਼ ਜਿੰਦਲ) ਨਾਮਵਰ ਪੰਜਾਬੀ ਗਾਇਕ ਸਿੱਧੂ ਮੁਸੇਵਾਲ ਵੱਲੋ ਸੋਸਲ ਮੀਡੀਆ ਉੱਪਰ ਪੱਤਰਕਾਰਾ ਵਿਰੁੱਧ ਵਰਤੀ ਇੰਤਰਾਜਯੋਗ ਸਬਦਾਬਲੀ ਕਾਰਨ ਸਮੁੱਚੇ ਪੰਜਾਬ ਦੇ ਪੱਤਰਕਾਰਾ ਵਿੱਚ ਰੋਸ ਪੈਦਾ ਹੋ ਗਿਆ ਹੈ ।ਅੱਜ ਧੂਰੀ ਅੰਦਰ ਪਰੈਸ ਟਰੱਸਟ ਪੰਜਾਬ ਅਤੇ ਧੂਰੀ ਪਰੈਸ ਕਲੱਬ ਦੇ ਸਾਰੇ ਮੈਬਰਾ ਵੱਲੋ ਸਾਝੇ ਤੋਰ ਤੇ ਡੀ.ਐਸ.ਪੀ ਧੂਰੀ ਰਛਪਾਲ ਸਿੰਘ ਨੂੰ ਮੰਗ ਪੱਤਰ ਦਿੱਤਾ ਜਿਸ ਵਿੱਚ ਮੰਗ ਕੀਤੀ ਪੰਜਾਬੀ ਗਾਇਕ ਸਿੱਧੂ ਮੁਸੇਵਾਲ ਵੱਲੋ ਜਿਸ ਤਰੀਕੇ ਨਾਲ ਪੱਤਰਕਾਰਾ ਨੂੰ ਮੰਦੀ ਭਾਸਾ ਵਰਤੀ ਗਈ ਹੈ ਉਸ ਨੂੰ ਕਿਸੇ ਤਰੀਕੇ ਸਹਿਣ ਨਹੀ ਕੀਤਾ ਜਾ ਸਕਦਾ ਅਗਰ ਪੁਲਿਸ ਵੱਲੋ ਫੋਰੀ ਮੁਸੇਵਾਲ ਵਿਰੁੱਧ ਕਾਰਵਾਈ ਨਾ ਕੀਤੀ ਤਾ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੋਕੇ ਸਰਪ੍ਰਸਤ ਮਨੋਹਰ ਸਿੰਘ ਸੱਗੂ,ਸਰਪ੍ਰਸਤ ਹਰਦੀਪ ਸਿੰਘ ਸੌਢੀ,ਚੈਅਰਮੈਨ ਰਾਜੇਸ਼ਵਰ ਪਿੰਟੂ,ਵਿਨੋਦ ਗੁਪਤਾ,ਬਿੰਨੀ ਗਰਗ,ਜਸਵੀਰ ਸਿੰਘ ਮਾਨ,ਸੰਦੀਪ ਸਿੰਗਲਾ,ਸੰਜੀਵ ਜੈਨ,ਦਵਿੰਦਰ ਖੀਪਲ,ਕੁਲਵਿੰਦਰ ਸਿੰਘ ਮਿੰਟੂ,ਜਸਵੀਰ ਸਿੰਘ ਮਾਨ,ਜੌਲੀ ਧੂਰੀ, ਲਖਵੀਰ ਧਾਂਦਰਾ, ਰਤਨ ਭੰਡਾਰੀ,ਇੰਦਰਜੀਤ ਸਿੰਘ,ਵਿਕਾਸ ਵਰਮਾਂ ਅਤੇ ਸੁਖਵਿੰਦਰ ਪਲਾਹੇ ਆਦਿ ਵੀ ਹਾਜਰ ਸਨ।