ਸਟੇਟ ਇਲੈਕਸ਼ਨ ਕਮਿਸ਼ਨ ਵਲੋਂ ਉਮੀਦਵਾਰਾਂ ਨੂੰ ਏ.ਵੀ.ਐੱਮ ਮਸ਼ੀਨ ਦੀ ਵੋਟ ਪ੍ਰਕਿਆ ਵਾਰੇ ਜਾਣੂ ਕਰਵਾਇਆ

ਦੋਰਾਹਾ,ਅਮਰੀਸ਼ ਆਨੰਦ,ਪੰਜਾਬ ਵਿਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਸੰਬੰਧੀ ਸਟੇਟ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਵਲੋਂ ਅੱਜ ਮਾਨਯੋਗ ਤਸੀਲਦਾਰ ਸ. ਪ੍ਰਦੀਪ ਸਿੰਘ ਬੈਂਸ ਤੇ ਸ. ਹਰਦੀਪ ਸਿੰਘ ਚੀਮਾ ਡੀ.ਐਸ.ਪੀ ਪਾਇਲ,ਐੱਸ.ਐੱਚ. ਓ ਦੋਰਾਹਾ ਸ.ਨਛੱਤਰ ਸਿੰਘ ਦੀ ਨਿਗਰਾਨੀ ਹੇਠ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਏ.ਵੀ.ਐੱਮ ਮਸ਼ੀਨ ਦੀ ਵਰਤੋਂ ਤੇ ਮਸ਼ੀਨ ਦੇ ਸੈੱਟ ਐੱਪ ਸਬੰਧੀ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਹਾਜ਼ਿਰੀ ਵਿਚ ਚੋਣ ਨਿਸ਼ਾਨ ਤੇ ਈ.ਵੀ.ਐੱਮ ਮਸ਼ੀਨ ਦੀ ਪ੍ਰਕਿਰਿਆ ਵਾਰੇ ਜਾਣਕਾਰੀ ਦਿਤੀ ਗਈ,ਇਸ ਮੌਕੇ ਮਾਨਯੋਗ ਤਸੀਲਦਾਰ ਸ. ਪ੍ਰਦੀਪ ਸਿੰਘ ਬੈਂਸ ਤੇ ਸ. ਹਰਦੀਪ ਸਿੰਘ ਚੀਮਾ ਡੀ.ਐਸ.ਪੀ ਪਾਇਲ,ਐਸ.ਐੱਚ.ਓ ਦੋਰਾਹਾ ਸ.ਨਛੱਤਰ ਸਿੰਘ ਤੇ ਵੱਖ ਵੱਖ ਵਾਰਡਾਂ ਤੋਂ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਹਾਜ਼ਿਰ ਸਨ.