ਗੋਬਿੰਦਗੜ੍ਹ ਪਬਲਿਕ ਕਾਲਜ ਵਿਖੇ ਵਾਤਾਵਰਨ ਦਿਵਸ ਮਨਾਇਆ

ਮੰਡੀ ਗੋਬਿੰਦਗੜ੍ਹ,5 ਜੂਨ(ਆਨੰਦ)-ਗੋਬਿੰਦਗੜ੍ਹ ਪਬਲਿਕ ਕਾਲਜ(ਅਲੋੜ)ਵਿਖੇ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ(MGNCRE)ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਲਜ ਪ੍ਰਿਸੀਪਲ ਡਾ.ਨੀਨਾ ਸੇਠ ਪਜਨੀ ਦੀ ਯੋਗ ਅਗਵਾਈ ਹੇਠ ਵਾਤਾਵਰਣ ਦਿਵਸ ਮਨਾਇਆ ਗਿਆ,ਇਸ ਮੌਕੇ ਕਾਲਜ ਪ੍ਰਿਸੀਪਲ ਡਾ.ਨੀਨਾ ਸੇਠ ਪਜਨੀ ਨੇ ਵਾਤਾਵਾਰਨ ਦੀ ਸੁਰੱਖਿਆਂ ਲਈ ਵਿਸ਼ੇਸ਼ ਗੱਲਬਾਤ ਕਰਦੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਹਰੇਕ ਇਨਸਾਨ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ,ਕਿਉਂਕਿ ਮਿੱਟੀ,ਪਾਣੀ,ਅੱਗ, ਹਵਾ ਤੇ ਬਨਸਪਤੀ 'ਚ ਅਨੇਕਾਂ ਜੀਵ ਹਨ ਅਤੇ ਉਨ੍ਹਾਂ ਦੇ ਜਿੰਦਾ ਰਹਿਣਾ ਲੋਕਾਈ ਲਈ ਬਹੁਤ ਜ਼ਰੂਰੀ ਹੈ |ਉਨ੍ਹਾਂ ਕਿਹਾ ਕਿ ਪ੍ਰਕਿਰਤੀ ਨੇ ਮਨੁੱਖਤਾ ਨੂੰ ਇੰਨਾ ਕੁਝ ਦਿੱਤਾ ਹੈ ਪਰ ਇਨਸਾਨ ਨੇ ਆਪਣੇ ਨਿੱਜੀ ਸੁਆਰਥਾਂ ਲਈ ਕੁਦਰਤ ਨਾਲ ਵੱਡਾ ਖਿਲਵਾੜ ਕੀਤਾ ਹੈ,ਜਿਸ ਦੇ ਨਤੀਜੇ ਵਜੋਂ ਮੌਸਮ 'ਚ ਲਗਾਤਾਰ ਤਬਦੀਲੀ ਹੋ ਰਹੀ ਹੈ |ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ.ਇਸ ਮੌਕੇ ਕਾਲਜ ਦੇ ਵਾਤਾਵਰਣ ਕਲੱਬ ਦੇ ਕਨਵੀਨਰ ਪ੍ਰੋ.ਰਾਜੇਸ਼ ਕੁਮਾਰ,ਡਾ.ਰੁਪਿੰਦਰ ਸਿੰਘ,ਡਾ.ਗੋਪਾਲ ਕ੍ਰਿਸ਼ਨ,ਪ੍ਰੋ.ਵਰਿੰਦਰ ਕੁਮਾਰ,ਡਾ.ਤਜਿੰਦਰ ਸਿੰਘ,ਡਾ.ਮਨਦੀਪ ਸਿੰਘ,ਪ੍ਰੋ.ਭਾਰਤ ਭੂਸ਼ਣ,ਪ੍ਰੋ.ਕਰਨ ਦੇਵ ਸ਼ਰਮਾ, ਪ੍ਰੋ.ਨਵਨੀਤ ਭਾਸਕਰ,ਪ੍ਰੋ.ਪੂਜਾ ਸ਼ਰਮਾ,ਪ੍ਰੋ.ਮਨਦੀਪ ਕੌਰ ਤੋਂ ਇਲਾਵਾ ਕਾਲਜ ਦਾ ਸਾਰਾ ਸਟਾਫ ਤੇ ਵਿਦਿਆਰਥੀ ਮੌਜੂਦ ਸਨ.