ਦੋਰਾਹਾ (ਅਮਰੀਸ਼ ਆਨੰਦ)ਬਮ-ਬਮ ਭੋਲ਼ੇ ਸ਼ਿਵ ਲਹਿਰੀ ਦੀ ਗੂੰਜ ਨਾਲ ਸ਼ਹਿਰ ਦੋਰਾਹਾ ਮੰਗਲਵਾਰ ਨੂੰ ਪੂਰੀ ਤਰ੍ਹਾਂ ਨਾਲ ਗੂੰਜ ਉੱਠਿਆ। ਦੋਰਾਹਾ ਦੇ ਮੰਦਰਾਂ 'ਚ ਮੰਗਲਵਾਰ ਨੂੰ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਸ਼ਿਵ ਭਗਤਾਂ ਨੇ ਸ਼ਰਧਾ ਨਾਲ ਵਰਤ ਰੱਖਿਆ ਤੇ ਭਗਵਾਨ ਸ਼ਿਵ ਨੂੰ ਜਲ ਚੜ੍ਹਾਇਆ ਤੇ ਰੁਦਰਾਭਿਸ਼ੇਕ ਕੀਤਾ। ਸ਼ਿਵ ਦਾ ਰੁਦਰਾਭਿਸ਼ੇਕ ਕਰਨ ਲਈ ਸ਼ਹਿਰ ਦੋਰਾਹਾ ਦੇ ਮੰਦਰਾਂ 'ਚ ਸਵੇਰੇ 4ਵਜੇ ਤੋਂ ਲੈ ਕੇ ਸ਼ਾਮ ਤਕ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਸ਼ਰਧਾਲੂਆਂ ਨੇ ਜਲ ਅਭਿਸ਼ੇਕ ਕਰ ਕੇ ਸੁਖ-ਸ਼ਾਂਤੀ ਦੀ ਮਨੋਕਾਮਨਾ ਕੀਤੀ। ਇਸ ਦੌਰਾਨ ਸ਼ਹਿਰ ਦੋਰਾਹਾ ਦੇ ਕਈ ਮੰਦਰਾਂ ਤੋਂ ਧੂਮਧਾਮ ਨਾਲ ਭੋਲ਼ੇ ਬਾਬਾ ਦੀ ਬਾਰਾਤ ਕੱਢੀ ਗਈ। ਦੇਰ ਰਾਤ ਤਕ ਮੰਦਰਾਂ'ਚ ਭੋਲ਼ੇ ਬਾਬਾ ਦਾ ਭਜਨ-ਕੀਰਤਨ ਚੱਲਦਾ ਰਿਹਾ,ਸ਼ਿਵਰਾਤਰੀ ਤਿਉਹਾਰ ਕਾਰਨ ਦਿਨ ਭਰ ਭੋਲੇਨਾਥ ਦੇ ਮੰਦਰਾਂ 'ਚ ਭਗਤਾਂ ਦੀ ਖੂਬ ਭੀੜ ਦੇਖਣ ਨੂੰ ਮਿਲੀ। ਦਿਨ ਭਰ ਭਗਤਜਨ ਭੋਲੇ ਦਾ ਗੁਣਗਾਨ ਕਰਦੇ ਰਹੇ ਅਤੇ ਭਜਨ ਮੰਡਲੀਆਂ ਵੀ ਦਿਨ ਭਰ ਭੋਲੇ ਦੇ ਗੀਤਾਂ ਦਾ ਗੁਣਗਾਨ ਕਰਦੀਆਂ ਰਹੀਆਂ। ਦੱਸ ਦੇਈਏ ਕਿ ਮੰਗਲਵਾਰ ਨੂੰ ਸ਼ਹਿਰ ਦੋਰਾਹਾ'ਚ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਮਹਾਸ਼ਿਵਰਾਤਰੀ ਕਾਰਨ ਸਨਾਤਨ ਧਰਮ ਮੰਦਿਰ,ਸ਼ਿਵ ਮੰਦਿਰ ਪੁਰਾਣਾ ਬਾਜ਼ਾਰ,ਸ਼ਿਵ ਦਿਆਲਾ ਮੰਦਿਰ,ਭਦੱਰਕਾਲੀ ਮੰਦਿਰ,ਮਹਾਂਕਾਲੀ ਮੰਦਿਰ ਲੱਕੜ ਮੰਡੀ,ਸਮੇਤ ਸ਼ਹਿਰ ਦੇ ਵੱਖ-ਵੱਖ ਸ਼ਿਵ ਮੰਦਰਾਂ 'ਚ ਮਹਾਸ਼ਿਵਰਾਤਰੀ ਉਤਸਵ ਧੂਮਧਾਮ ਨਾਲ ਮਨਾਇਆ ਗਿਆ,ਇਸ ਧਾਰਮਿਕ ਸਮਾਗਮ ਤੇ ਵਿਸ਼ੇਸ਼ ਤੌਰ ਤੇ ਹਲਕਾ ਪਾਇਲ ਤੋਂ ਵਿਧਾਇਕ ਸ.ਲਖਵੀਰ ਸਿੰਘ ਲੱਖਾਂ ਨਤਮਸਤਕ ਹੋਏ ਅਤੇ ਭਗਵਾਨ ਸ਼ਵਿ ਸ਼ੰਕਰ ਭੋਲੇ ਨਾਥ ਜੀ ਅਤੇ ਮਾਤਾ ਪਾਰਵਤੀ ਜੀ ਦਾ ਗੁਣਗਾਨ ਕੀਤਾ ਗਿਆ।ਜਿੱਥੇ ਮੰਦਰਾਂ 'ਚ ਦਿਨ ਭਰ ਭੋਲੇਨਾਥ ਦੀ ਜੈ-ਜੈਕਾਰ ਹੁੰਦੀ ਰਹੀ ਤਾਂ ਉਥੇ ਹੀ ਅੌਰਤਾਂ ਦਿਨ ਭਰ ਭੋਲੇਨਾਥ ਦੀ ਭਗਤੀ 'ਚ ਲੀਨ ਰਹੀਆਂ ਅਤੇ ਪੂਜਾ ਪਾਠ ਕਰਦੀਆਂ ਰਹੀਆਂ। ਸ਼ਿਵਰਾਤਰੀ ਨੂੰ ਲੈ ਕੇ ਸ਼ਿਵ ਭਗਤ ਭੋਲੇ ਦੇ ਰੰਗ 'ਚ ਰੰਗੇ ਨਜ਼ਰ ਆਏ। ਭੋਲ਼ੇ ਨਾਥ ਦੇ ਮੰਦਰਾਂ 'ਚ ਹਰ-ਹਰ ਮਹਾਦੇਵ ਤੇ ਬਮ-ਬਮ ਭੋਲੇ ਦੇ ਜੈਕਾਰਿਆਂ ਨਾਲ ਸ਼ਹਿਰ ਦੋਰਾਹਾ ਦਾ ਮਾਹੌਲ ਭਗਤੀਮਈ ਬਣ ਗਿਆ।ਇਸ ਵਿਸ਼ੇਸ਼ ਮੌਕੇ ਸ਼ਹਿਰ ਸ਼ਿਵ ਭਗਤਾਂ ਨੇ ਸ਼ਿਵਿਲੰਗ ਤੇ ਬਿੱਲ ਦੇ ਪੱਤੇ, ਫਲ਼, ਦੁੱਧ, ਧਤੂਰਾ ਆਦਿ ਚੜ੍ਹਾ ਕੇ ਆਪਣੀਆਂ ਮਨੋਕਾਮਨਾਵਾਂ ਮੰਗੀਆਂ।ਦੱਸਣਯੋਗ ਹੈ ਕਿ ਮਹਾਸ਼ਿਵਰਾਤਰੀ ਹਿੰਦੂ ਪਰੰਪਰਾ ਦਾ ਇਕ ਬਹੁਤ ਵੱਡਾ ਤਿਉਹਾਰ ਹੈ। ਇਸ ਨੂੰ ਫੱਗਣ ਕ੍ਰਿਸ਼ਨ ਪੱਖ ਦੀ ਚਤੁਦਸ਼ੀ ਨੂੰ ਮਨਾਇਆ ਜਾਂਦਾ ਹੈ।ਮਹਾਸ਼ਿਵਰਾਤਰੀ 'ਤੇ ਵਰਤ ਅਤੇ ਚਾਰ ਪਹਿਰ ਦੀ ਪੂਜਾ ਦਾ ਵੀ ਬਹੁਤ ਮਹੱਤਵ ਦੱਸਿਆ ਗਿਆ ਹੈ,ਇਸ ਵਿਸ਼ੇਸ਼ ਦਿਹਾੜੇ ਨੂੰ ਸਮਰਪਿਤ ਸ਼ਿਵ ਭਗਤਾਂ ਨੇ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਵਿਸ਼ੇਸ਼ ਤੌਰ ਤੇ ਨੀਲਕੰਠ ਸੇਵਾ ਦਲ,ਬੰਮ ਲਹਿਰੀ ਸੇਵਾ ਦਲ,ਜੈ ਸ਼ਿਵ ਸ਼ੰਕਰ ਸੇਵਾ ਦਲ ਸ਼ਿਵ ਸ਼ਕਤੀ ਜੋਤਿਸ਼ੀ ਕੇਂਦਰ ਮਹਾਂਕਾਲੀ ਮੰਦਿਰ ਲੱਕੜ ਮੰਡੀ,ਡਾ.ਫ਼ਕੀਰ ਚੰਦ ਸਟ੍ਰੀਟ ਤੇ ਸਮੂਹ ਸ਼ਹਿਰ ਵਾਸੀਆਂ ਵਲੋਂ ਵਿਸ਼ੇਸ਼ ਖੀਰ, ਬ੍ਰੈਡ ਪਕੌੜੇ, ਗੁਲਾਬ ਜਾਮਣ ਆਦਿ ਦਾ ਲੰਗਰ ਲਗਾਈਆਂ ਗਿਆ