ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਤੇ ਬਾਰਾਮੁੱਲਾ ਵਿਖੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਵਿਸ਼ੇਸ਼ ਸੇਵਾ
- ਪੰਥਕ ਮਸਲੇ ਅਤੇ ਖ਼ਬਰਾਂ
- Mon Jan,2025
ਬਾਰਾਮੁੱਲਾ, 06 ਜਨਵਰੀ 2025 (ਸੋਮਵਾਰ): ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ, ਸਿੱਖ ਧਰਮ ਦੀ ਪ੍ਰਚਾਰਕ ਅਤੇ ਗੁਰਮਤਿ ਸਿੱਖਿਆ ਨੂੰ ਫੈਲਾਉਣ ਵਾਲੀ ਇੱਕ ਪ੍ਰਮੁੱਖ ਸੰਸਥਾ ਹੈ।
ਇਸ ਕਾਲਜ ਨੇ ਸਿੱਖ ਧਰਮ ਨਾਲ ਜੁੜੇ ਇਤਿਹਾਸਕ, ਧਾਰਮਿਕ ਅਤੇ ਸਮਾਜਿਕ ਵਿਸ਼ਿਆਂ ਉੱਤੇ ਪੰਜ ਸੌ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ। ਇਹ ਪੁਸਤਕਾਂ ਮਾਤਰ ਲਾਗਤ ਮੁੱਲ ’ਤੇ ਉਪਲਬਧ ਹਨ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਪਾਠਕਾਂ ਲਈ ਉਪਯੋਗੀ ਸਿੱਧ ਹੋ ਰਹੀਆਂ ਹਨ।
ਧਾਰਮਿਕ ਪੁਸਤਕਾਂ ਦਾ ਸਟਾਲ ਤੇ ਫ੍ਰੀ ਲਿਟਰੇਚਰ ਵੰਡਿਆ ਸਿੱਖ ਮਿਸ਼ਨਰੀ ਕਾਲਜ ਦੇ ਬਾਰਾਮੁੱਲਾ ਸਰਕਲ ਵੱਲੋਂ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ਤੇ ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਾਰਾਮੁੱਲਾ ਵਿਖੇ ਵਿਸ਼ੇਸ਼ ਸੇਵਾ ਕੀਤੀ ਗਈ। ਇਸ ਮੌਕੇ ਕਾਲਜ ਦੇ ਵਲੰਟੀਅਰਾਂ ਵੱਲੋਂ ਧਾਰਮਿਕ ਪੁਸਤਕਾਂ ਦਾ ਸਟਾਲ ਲਗਾਇਆ ਗਿਆ ਅਤੇ ਸੰਗਤਾਂ ਵਿੱਚ ਫ੍ਰੀ ਲਿਟਰੇਚਰ ਵੰਡਿਆ ਗਿਆ।
ਇਸ ਸੇਵਾ ਦੇ ਰਾਹੀਂ ਸੰਗਤ ਨੂੰ ਸਿੱਖ ਧਰਮ ਦੇ ਸਿਧਾਂਤਾਂ, ਰਹਿਤ ਮਰਯਾਦਾ ਅਤੇ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਸਿੱਖ ਮਿਸ਼ਨਰੀ ਕਾਲਜ ਦੀ ਇਹ ਪਹਿਲ ਸਿੱਖੀ ਦੇ ਪਸਾਰ ਅਤੇ ਸਿੱਖ ਧਰਮ ਨੂੰ ਸਮਰਪਿਤ ਕਾਰਜਾਂ ਵੱਲ ਇੱਕ ਕਦਮ ਹੈ।
Leave a Reply