ਬਲਾਕ ਸਮਿਤਿ ਰਾਜਪੁਰਾ ਨੂੰ ਮਿਲਿਆ ਦੀਨਦਯਾਲ ਉਪਾਧਿਆ 2019 ਦਾ ਪਹਿਲਾ ਇਨਾਮ

ਰਾਜਪੁਰਾ (ਰਾਜੇਸ ਡਾਹਰਾ)ਬਲਾਕ ਸਮਿਤਿ ਦੇ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ ਅਤੇ ਵਾਈਸ ਚੇਅਰਮੈਨ ਨੰਦਲਾਲ ਦੀ ਅਗੁਵਾਈ ਵਿੱਚ ਅੱਜ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਘਰ ਇੱਕ ਮੀਟਿੰਗ ਸੱਦੀ ਗਈ, ਜਿਥੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਇੱਕ ਸਰਵੇ ਦੌਰਾਨ ਰਾਜਪੁਰਾ ਬਲਾਕ ਸਮਿਤਿ ਨੂੰ ਦੀਨ ਦਿਆਲ ਉਪਾਧਿਆ ਸਸ਼ਕਤੀਕਰਨ 2019 ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜੋ ਰਾਜਪੁਰਾ ਲਈ ਵੱਡੀ ਖੁਸ਼ੀ ਦੀ ਗੱਲ ਹੈ।ਉਹਨਾ ਕਿਹਾ ਕਿ ਿੲ ਅਵਾਰਡ ਦੇ ਨਾਲ ਬਲਾਕ ਸਮਿਤਿ ਰਾਜਪੁਰਾ ਨੁ 25 ਲੱਖ ਰੁਪੈ ਇਨਾਮ ਵੀ ਦਿਤਾ ਗਿਆ । ਇਸ ਮੌਕੇ ਵਿਧਾਇਕ ਕੰਬੋਜ ਨੇ ਕਿਹਾ ਕਿ ਉਹ ਖੁਸ਼ ਹਨ ਕਿ ਰਾਜਪੁਰਾ ਨੂੰ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਇਹ ਪੁਰਸਕਾਰ ਦਿੱਤਾ ਗਿਆ ਹੈ, ਉਨ੍ਹਾਂ ਨੂੰ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਰਾਜਪੁਰਾ ਨੂੰ ਕਦੇ ਇਹ ਇਨਾਮ ਨਹੀਂ ਮਿਲਿਆ ਹੈ।ਉਨ੍ਹਾਂ ਗਲ਼ ਕਰਦਿਆ ਕਿਹਾ ਕਿ ਸਾਡੇ ਵਿਕਾਸ ਕਾਰਜਾ ਦਾ ਕੰਮ ਨਿਰੰਤਰ ਚੱਲ ਰਿਹਾ ਹੈ ਜਿਸ ਵਿਚ ਫੋਕਲ ਪੁਆਇੰਟ ਦੇ ਨਵੀਨਿਕਰਣ ਲਈ ਕਰੋੜਾ ਰੁਪੈ ਖਰਚ ਕੀਤੇ ਜਾ ਰਹੇ ਹਨ ਅਤੇ ਹਲਕੇ ਵਿਚ ਛੇ ਪੁਲਾਂ ਦਾ ਕੰਮ ਚੱਲ ਰਿਰਹਾ ਹੈ ਅਤੇ ਜਲਦੀ ਹੀ ਰਾਜਪੁਰਾ ਵਿਚ ਰਾਜਪੁਰ ਸ਼ਹਿਰ ਅਤੇ ਪਿੰਡਾਂ ਨੂੰ ਜੋੜਨ ਲਈ ਇਕ ਰੇਲਵੇ ਓਵਰ ਬ੍ਰਿਜ ਨੂੰ ਵੀ ਪ੍ਰਵਾਨਗੀ ਮਿਲ ਗਈ ਹੈ। ਇਸ ਮੋਕੇ ਤੇ ਬਲਾਕ ਸਮਿਤਿ ਦੇ ਚੇਅਰਮੈਨ ਸਰਬਜੀਤ ਸਿੰਘ ਨੇ ਵਿਧਾਇਕ ਕੰਬੋਜ ਨੂੰ ਇਸ ਅਵਾਰਡ ਨੁੰ ਨਵਾਜੇ ਜਾਣ ਤੇ ਲਈ ਧੰਨਵਾਦ ਕੀਤਾ।ਇਸ ਮੋਕੇ ਤੇ ਬਲਦੇਵ ਸਿੰਘ ਗਦੋਮਾਜਰਾ,ਬਲਦੀਪ ਸਿੰਘ ਬੱਲੂ ਵੀ ਮੋਜੂਦ ਸਨ