ਭਾਰਤੀਯ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਜੇ.ਪੀ. ਨੱਢਾ ਜੀ ਦਾ ਅੱਜ ਅੰਮ੍ਰਿਤਸਰ ਪਹੁੰਚਣ ਤੇ ਜਿਲ੍ਹਾ ਅੰਮ੍ਰਿਤਸਰ ਦੇ ਭਾਜਪਾ ਵਰਕਰਾਂ ਨੇ ਬਹੁਤ ਧੂਮ-ਧਾਮ ਨਾਲ ਸਵਾਗਤ ਕੀਤਾ l ਇਸ ਦੌਰਾਨ ਵਿਧਾਨਸਭਾ ਹਲਕਾ ਅੰਮ੍ਰਿਤਸਰ ਉੱਤਰੀ ਦੇ ਭਾਜਪਾ ਵਰਕਰਾਂ ਨੇ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ ਜੀ ਦੀ ਅਗੁਵਾਈ ਵਿਚ ਸ੍ਰੀ ਨੱਢਾ ਦਾ ਸਵਾਗਤ ਕੀਤਾ । ਇਸ ਉਪਰੰਤ ਸ੍ਰੀ ਨੱਢਾ ਸ੍ਰੀ ਹਰਿਮੰਦਿਰ ਸਬਿਬ, ਸ੍ਰੀ ਦੁਰਗਿਆਣਾ ਤੀਰਥ ਅਤੇ ਭਗਵਾਨ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋਏ l