ਹਰਪਿੰਦਰ ਸਿੰਘ ਨੇ ਜ਼ਿਲ੍ਹਾ ਖੇਡ ਅਫਸਰ ਪਟਿਆਲਾ ਦਾ ਅਹੁਦਾ ਸੰਭਾਲਿਆ

ਰਾਜਪੁਰਾ (ਰਾਜੇਸ਼ ਡਾਹਰਾ) ਪਟਿਆਲਾ ਵਿਖੇ ਜ਼ਿਲ੍ਹਾ ਖੇਡ ਅਫਸਰ ਦਾ ਅਹੁਦਾ ਸੰਭਾਲਣ ਵਾਲੇ ਹਰਪਿੰਦਰ ਸਿੰਘ ਦੀਆਂ ਖੇਡਾਂ ਪ੍ਰਤੀ ਵਡਮੁੱਲੀਆਂ ਸੇਵਾਵਾਂ ਬਦਲੇ ਮਾਤਾ ਸਾਹਿਬ ਕੌਰ ਸਪੋਰਟਸ  ਚੈਰੀਟੇਬਲ ਟਰੱਸਟ ਜਰਖੜ ਲੁਧਿਆਣਾ ਦੇ ਅਹੁਦੇਦਾਰਾਂ ਵੱਲੋਂ ਸਨਮਾਨ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ  ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਹਰਪਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਜਿਲਾ ਖੇਡ ਅਫ਼ਸਰ ਮਾਨਸਾ ਵੱਲੋਂ ਆਪਣੀਆਂ ਸੇਵਾਵਾਂ  ਦੇ ਚੁੱਕੇ ਹਨ।ਇੱਥੇ ਵੀ ਦੱਸਣਯੋਗ ਹੈ ਕਿ ਹਰਪਿੰਦਰ ਸਿੰਘ ਅੰਤਰਰਾਸ਼ਟਰੀ ਪੱਧਰ ਸਾਈਕਲਿਸਟ ਤੇ ਕੋਚ ਹੈ।ਕੋਚਿੰਗ ਦੋਰਨ ਹਰਪਿੰਦਰ ਸਿੰਘ  ਦੀ ਅਗਵਾਈ ਵਿੱਚ ਭਾਰਤੀ ਸਾਈਕਲਿੰਗ ਟੀਮ ਨੇ 2013 ਦੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਈ ਤਗਮੇ ਭਾਰਤ ਨੂੰ ਦਿਵਾਇਆ ਸਨ ਹਰਪਿੰਦਰ ਸਿੰਘ ਨੇ ਨੈਸ਼ਨਲ ਪੱਧਰ ਤੇ ਆਲ ਇੰਡਿਆ ਇੰਟਰ ਯੂਨੀਵਰਸਿਟੀ  ਚੈਂਪੀਅਨਸ਼ਿਪ ਵਿੱਚ ਅਨੇਕਾਂ ਸੋਨ ਤਗਮੇ ਜਿੱਤ ਚੱਕਾ ਹੈ।ਡਿਪਲੋਮਾ ਇੰਨ ਕੋਚਿੰਗ ਸਾਈਕਲਿੰਗ ਵਿੱਚ ਪਹਿਲਾ ਸਥਾਨ ਹਾਸਲ ਕਰ ਚੱਕਾ ਹੈ।ਹਰਪਿੰਦਰ ਸਿੰਘ ਦੀ ਆਗਵਾਈ ਵਿੱਚ ਪੰਜਾਬ ਸਰਕਾਰ ਵਲੋ ਗੂਰੁ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਉਤਸਵ ਮੋਕੇ ਸਾਈਕਲਿੰਗ ਰੇਸ ਨੂੰ ਸਫਲਤਾ ਪੂਰਵਕ ਕਰਵਾਇਆ ਗਿਆ ।ਹਰਪਿੰਦਰ ਸਿੰਘ ਲੰਮੇ ਸਮੇ ਤੋ ਜਰਖੜ ਖੇਡਾਂ ਨਾਲ ਜੁੜੇ ਹੋਏ ਹਨ ਅਤੇ ਖੇਡਾਂ ਦੇ ਮੀਡੀਆ ਦੇ ਇੰਚਰਜ ਵਜੋ ਸੇਵਾਵਾਂ ਨਿਭਾ ਰਹੇ ਹਨ।ਹਰਪਿੰਦਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਮਾਨਸਾ ਵਜੋਂ ਸੇਵਾਵਾਂ ਨਿਭਾਉਂਦੇ ਹੋਏ,ਪੰਜਾਬ ਸਰਕਾਰ ਦੇ ਖੇਡਾਂ ਦੇ ਸਕੱਤਰ,ਚੋਣ ਕਮਿਸ਼ਨ ਪੰਜਾਬ, ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ।ਇਸ ਮੌਕੇ ਜਗਰੂਪ ਸਿੰਘ ਜਰਖੜ ਮੁੱਖ ਪ੍ਰਬੰਧਕ ਜਰਖੜ ਖੇਡਾਂ, ਚੈਅਰਮੈਨ ਨਰਿੰਦਰਪਾਲ ਸਿੱਧੂ ਏ.ਆਈ.ਜੀ ,ਕਲੱਬ ਦੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ,ਮਨਮੋਹਨ ਜੋਧਾਂ ਸਿਆਟਲ ਦਲਜੀਤ ਸਿੰਘ ਜਰਖੜ ਕੈਨੇਡਾ ਰੋਬਿਨ ਸਿੱਧੂ ਐਡਵੋਕੇਟ ,ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਯਾਦਵਿੰਦਰ ਸਿੰਘ ਤੂਰ, ਤੇਜਿੰਦਰ ਸਿੰਘ ਜਰਖੜ ,ਗੁਰਸਤਿੰਦਰ ਸਿੰਘ ਪ੍ਰਗਟ , ਮਹਾਰਾਜਾ ਰਣਜੀਤ ਸਿੰਘ ਐਵਾਰਡੀ ਤੇ ਅੰਤਰਰਾਸ਼ਟਰੀ  ਸਾਈਕਲਿਸਟ ਸੁਖਜਿੰਦਰ ਸਿੰਘ, ਮਹਾਰਾਜਾ ਰਣਜੀਤ ਸਿੰਘ ਐਵਾਰਡੀ ਕਮਲਪ੍ਰੀਤ  ਸ਼ਰਮਾ, ਸਾਬਕਾ ਜਿਲਾ ਖੇਡ ਅਫ਼ਸਰ ਉਪਕਾਰ ਸਿੰਘ ਵਿਰਕ, ਉਲੰਪੀਅਨ ਤੇ ਤਿੰਨ ਵਾਰ ਏਸ਼ੀਆਈ ਖੇਡਾਂ ਸੋਨ ਤਗਮਾ ਜੇਤੂ ਮਨਦੀਪ ਕੋਰ, ਅਤੇ ਕਲੱਬ ਦੇ ਅਹੁਦੇਦਾਰਾਂ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।