ਸਮਾਰਟ ਸਕੂਲ ਭੁੱਲਰਹੇੜੀ ਵਿਖੇ ਸਾਇੰਸ ਮੇਲਾ ਲਗਾਇਆ

ਧੂਰੀ,੦8 ਅਕਤੂਬਰ (ਮਹੇਸ਼ ਜਿੰਦਲ) ਸ਼ਹੀਦ ਮੇਜਰ ਸਿੰਘ ਸਸਸਸ ਭੁੱਲਰਹੇੜੀ ਵਿਖੇ ਪੜੋ੍ਹ ਪੰਜਾਬ, ਪੜ੍ਹਾਓ ਪੰਜਾਬ ਪੋ੍ਰਜੈਕਟ ਅਧੀਨ ਪਿ੍ਰੰਸੀਪਲ ਸੁਰਿੰਦਰ ਕੌਰ ਦੀ ਯੋਗ ਅਗਵਾਈ ਵਿਚ ਸਾਇੰਸ ਮੇਲਾ ਲਗਾਇਆ ਗਿਆ। ਇਸ ਵਿਚ ਵਿਦਿਆਰਥੀਆਂ ਵੱਲੋਂ ਵੱਖ ਵੱਖ ਮਾਡਲ ਬਣਾਏ ਗਏ।ਇਸ ਮੇਲੇ ਵਿਚ ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਵਿਦਿਆਰਥੀਆ ਦੇ ਤਿਆਰ ਮਾਡਲਾਂ ਦਾ ਨਿਰੀਖਣ ਵਿਪਨ ਕੁਮਾਰ( ਬੀ ਐਮ) ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਹਰਦੇਵ ਸਿੰਘ,ਰਿਚਾ ਰਾਣੀ,ਵੰਧਨਾ ਧੀਰ,ਜਰਨੈਲ ਸਿੰਘ,ਕਰਮਜੀਤ ਸਿੰਘ,ਜਸਬੀਰ ਸਿੰਘ,ਗਗਨਦੀਪ ਸਰਮਾ,ਗੁਰਦੀਪ ਸਿੰਘ,ਤਰੁਨਜੀਤ ਕੌਰ, ਕਿਰਨਦੀਪ ਕੌਰ,ਅਨੀਤਾ ਰਾਣੀ, ਅਮਨਦੀਪ ਕੌਰ, ਰਮਨਦੀਪ ਕੌਰ,ਅਨੀਸ਼ਾ,ਰਿਤੂ ਮਹਿਤਾ,ਸਰਬਜੀਤ ਕੌਰ,ਜਸਵਿੰਦਰ ਕੌਰ,ਕੋਮਲ ਸੀਹਰਾ ਅਤੇ ਹਰਪ੍ਰਭਜੋਤ ਕੌਰ ਹਾਜ਼ਰ ਸਨ।