ਬਰੜਵਾਲ ਕਾਲਜ ਧੂਰੀ ਵੱਲੋਂ ਦੋ ਰੋਜ਼ਾ ਟੂਰ ਲਿਜਾਇਆ ਗਿਆ

ਧੂਰੀ,1 ਨਵੰਬਰ (ਮਹੇਸ਼) ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦੇ ਕਾਮਰਸ ਵਿਭਾਗ ਵੱਲੋਂ ਪਿ੍ਰੰਸੀਪਲ ਡਾ.ਸਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਦੋ ਰੋਜ਼ਾ ਵਿੱਦਿਅਕ ਟੂਰ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਪੰਚਕੂਲਾ ਤੇ ਚੰਡੀਗੜ ਲਿਜਾਇਆ ਗਿਆ। ਕਾਲਜ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨੂੰ ਪਹਿਲੇ ਦਿਨ ਮੋਰਨੀ ਹਿੱਲਜ਼ ਦੇ ਕੁਦਰਤੀ ਅਜੈਬ ਘਰ ਲਿਜਾਇਆ ਗਿਆ। ਜਿੱਥੇ ਵੱਖ ਵੱਖ ਜਾਨਵਰਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਬਾਅਦ ਵਿਚ ਵਿਦਿਆਰਥੀਆਂ ਨੂੰ ਪੰਚਕੂਲਾ ਦੇ ਚੋਖੀ ਧਾਣੀ ਜਿੱਥੇ ਵਿਦਿਆਰਥੀਆ ਨੂੰ ਰਾਜਸਥਾਨ ਦੇ ਸਭਿਆਚਾਰ ਨਾਲ ਰੂਬਰੂ ਕਰਵਾਇਆ ਗਿਆ। ਅਗਲੇ ਦਿਨ ਵਿਦਿਆਰਥੀਆਂ ਨੇ ਸੁਖਨਾ ਝੀਲ ਦਾ ਆਨੰਦ ਮਾਣਦੇ ਹੋਏ ਝੀਲ ਵਿਚ ਕਿਸ਼ਤੀਆਂ ਤੇ ਸਵਾਰੀ ਕੀਤੀ ਅਤੇ ਆਖੀਰ ਵਿਚ ਚੰਡੀਗੜ ਦੇ ਮਸ਼ਹੂਰ ਇਲਾਟੇ ਮਾਲ ਦਾ ਦੌਰਾ ਕਰਵਾਇਆ ਗਿਆ। ਇਹ ਟੂਰ ਪ੍ਰੋ ਮੋਨਿਕਾ, ਪੋ੍ਰ ਰਾਧਿਕਾ ਸਿੰਗਲਾ, ਪ੍ਰੋ ਜਗਤਵੀਰ ਸਿੰਘ ਅਤੇ ਪ੍ਰੋ: ਕਮਲਜੀਤ ਸਿੰਘ ਦੀ ਦੇਖ-ਰੇਖ ਹੇਠ ਲਿਜਾਇਆ ਗਿਆ। ਟੂਰ ਦੇ ਆਯੋਜਨ ਵਿਚ ਵਿਸ਼ੇਸ਼ ਭੂਮਿਕਾ ਅਜੈ ਗਰਗ ਤੇ ਰਵੀ ਜਿੰਦਲ ਵੱਲੋਂ ਨਿਭਾਈ ਗਈ, ਵਿਦਿਆਰਥੀਆਂ ਨੂੰ ਇਸ ਵਿੱਦਿਅਕ ਟੂਰ ਤੋਂ ਬਹੁਤ ਕੱੁਝ ਸਿੱਖਣ ਨੂੰ ਮਿਲੀਆਂ। ਕਾਲਜ ਪਿ੍ਰੰਸੀਪਲ ਡਾ.ਸਵਿੰਦਰ ਸਿੰਘ ਛੀਨਾ ਵੱਲੋਂ ਇਸ ਵਿੱਦਿਅਕ ਅਤੇ ਇਤਿਹਾਸਿਕ ਟੂਰ ਨੂੰ ਵਿਦਿਆਰਥੀਆਂ ਪ੍ਰਤੀ ਸ਼ਲਾਘਾਯੋਗ ਦੱਸਿਆਂ।