ਰਾਜਪੁਰਾ,17 ਅਪ੍ਰੈਲ (ਰਾਜੇਸ਼ ਡਾਹਰਾ)ਅੱਜ ਰਾਜਪੁਰਾ ਦੇ ਗੁਰਦਵਾਰਾ ਸਿੰਘ ਸਭਾ ਰੋਡ ਤੇ ਸਤਿਥ ਆਮ ਆਦਮੀ ਪਾਰਟੀ ਦੇ ਜੋਇੰਟ ਸਕੱਤਰ ਗੁਰਪ੍ਰੀਤ ਸਿੰਘ ਧਮੋਲੀ ਦੇ ਦਫ਼ਤਰ ਵਿਖੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਵਿਸੇਸ਼ ਤੋਰ ਤੇ ਪਹੁੰਚੇ l ਇਸ ਮੌਕੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕੇ ਬੀ ਜੇ ਪੀ ਨੂੰ ਅਰਵਿੰਦ ਕੇਜਰੀਵਾਲ ਜੀ ਦੀ ਰਾਜਨੀਤੀ ਤੋਂ ਡਰ ਲੱਗ ਰਿਹਾ ਹੈ l ਬੀ ਜੇ ਪੀ ਨੂੰ 2024 ਦੀਆਂ ਚੋਣਾਂ ਦਾ ਡਰ ਸਤਾ ਰਿਹਾ ਹੈ l ਬੀ ਜੇ ਪੀ ਅਰਵਿੰਦ ਕੇਜਰੀਵਾਲ ਦੇ ਲੋਕਾਂ ਦੇ ਬੁਨਿਆਦੀ ਹੱਕ ਸਿਹਤ ਅਤੇ ਸਿੱਖਿਆ ਦੇ ਏਜੰਡੇ ਤੋਂ ਡਰ ਰਹੀ ਹੈ l ਬੀ ਜੇ ਪੀ ਦੇ ਏਕਅਧਿਕਾਰ ਦੇ ਖਿਲਾਫ ਜੋ ਆਵਾਜ਼ ਕੇਜਰੀਵਾਲ ਜੀ ਨੇ ਬੁਲੰਦ ਕੀਤੀ ਹੈ ਉਸ ਤੋਂ ਬੀ ਜੇ ਪੀ ਬੋਖਲਾਈ ਹੋਈ ਹੈ l ਪੂਰੀ ਆਮ ਆਦਮੀ ਪਾਰਟੀ,ਪੰਜਾਬ ਸਰਕਾਰ ਕੇਜਰੀਵਾਲ ਜੀ ਨਾਲ ਡੱਟ ਕੇ ਖੜ੍ਹੀ ਹੈ l ਇਸ ਮੌਕੇ ਇੰਦਰਮੀਤ ਸਿੰਘ ਮਨੀ, ਐਡਵੋਕੇਟ ਤੇਜਵੀਰ ਸਿੰਘ ਜੈਲਦਾਰ ਅਤੇ ਪਾਰਟੀ ਵਰਕਰ ਹਾਜ਼ਰ ਸਨ।