ਗਾਇਕ ਰੇਮਮੀ ਰਾਜ, ਤੇ ਲੈ ਕੇ ਆਏ ਆਪਣਾ ਨਵਾਂ ਗੀਤ "ਕ੍ਰਿਮਿਨਲ"

ਗਾਇਕ ਰੇਮਮੀ ਰਾਜ, ਤੇ ਲੈ ਕੇ ਆਏ ਆਪਣਾ ਨਵਾਂ  ਗੀਤ "ਕ੍ਰਿਮਿਨਲ"
ਦੋਰਾਹਾ,ਅਮਰੀਸ਼ ਆਨੰਦ,ਪੰਜਾਬੀ ਸੰਗੀਤ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਗਾਇਕ ''ਰੇਮਮੀ ਰਾਜ '' ਦਾ ਨਵਾਂ ਗੀਤ "ਕ੍ਰਿਮਿਨਲ" ਜੋ ਕਿ "They See Records" ਮਿਊਜ਼ਿਕ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ,ਗਾਇਕ ਰੇਮਮੀ ਰਾਜ ਨੇ ਆਪਣੇ ਨਵੇਂ ਆਏ ਗੀਤ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਗੀਤ "They See Records" ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ,ਇਸ ਪ੍ਰੋਜੈਕਟ ਦੇ ਪ੍ਰੋਡਿਊਸਰ "ਅਮਨਦੀਪ ਸਿੰਘ ਤੇ ਗੁਰਵਿੰਦਰ ਸਿੰਘ"ਹਨ,ਓਹਨਾ ਦੱਸਿਆ ਇਸ ਗੀਤ ਨੂੰ ਪੰਜਾਬ ਦੇ ਮਸ਼ਹੂਰ ਗੀਤਕਾਰ "ਰਾਣਾ"ਵਲੋਂ ਕਲਮਬੱਧ ਕੀਤਾ ਗਿਆ ਹੈ,ਇਸ ਗੀਤ ਦਾ ਮਿਊਜ਼ਿਕ "ਡੀ.ਜੇ ਫਲੋ"ਵਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ,ਇਸ ਗੀਤ ਦਾ ਵੀਡੀਓ "B2gether pros" ਵਲੋਂ ਤਿਆਰ ਕੀਤਾ ਗਿਆ ਹੈ, ਇਸਦੇ ਨਾਲ ਹੀ ਗਾਇਕ ਰੇਮਮੀ ਰਾਜ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਸਾਰੀ ਟੀਮ ਵਲੋਂ ਬਹੁਤ ਹੀ ਮਿਹਨਤ ਕੀਤੀ ਗਈ ਹੈ ਤੇ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ. ਇਸ ਪ੍ਰੋਜੈਕਟ ਲਈ ਓਹਨਾ ਗਗਨਦੀਪ ਸਿੰਘ ਭਸੀਨ ਤੇ ਗੈਰੀ ਬਾਵਾ ਦਾ ਵਿਸ਼ੇਸ਼ ਧੰਨਵਾਦ ਕੀਤਾ.