2 ਸਤੰਬਰ,ਪੰਜਾਬ ਮੈਡੀਕਲ ਰੀਪ੍ਰੀਜੇਂਟੇਟਿਵ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਕਾਮਰੇਡ ਪੰਕਜ ਸੂਦ ਦੋਰਾਹਾ ਨੇ ਅੱਜ ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਵਾਈਆਂ ਦੀ ਮਸ਼ਹੂਰ ਕੰਪਨੀ ਕੈਡਿਲਾ ਫਾਰਮਾ ਵੱਲੋਂ ਆਪਣੇ ਕਾਮਰੇਡਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਗੁੰਡਾਗਰਦੀ ਖਿਲਾਫ ਪੀ.ਐਮ.ਆਰ.ਏ.ਲੁਧਿਆਣਾ ਯੂਨਿਟ ਦੇ ਸਮੂਹ ਮੈਂਬਰਾਂ ਨੇ ਇਕੱਠੇ ਹੋ ਕੇ ਕੰਪਨੀ ਦੀ ਮੈਨੇਜਮੈਂਟ ਦਾ ਪੁਤਲਾ ਫੂਕ ਕੇ ਜੋਰਦਾਰ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ।ਜਿਸ ਵਿਚ ਪੀ. ਐਮ.ਆਰ.ਏ ਦੇ ਯੂਨਿਟ ਸਕੱਤਰ ਕਾਮਰੇਡ ਅਨੁਰਾਗ ਸਿੰਘ,ਯੂਨਿਟ ਪ੍ਰਧਾਨ ਕਾਮਰੇਡ ਮੋਹਿਤ ਤਿਵਾੜੀ ਤੇ ਵਾਈਸ ਪ੍ਰਧਾਨ ਕਾਮਰੇਡ ਸੰਜੀਵ ਸ਼ਰਮਾ ਨੇ ਇਕੱਠੇ ਹੋਏ ਕਾਮਰੇਡਾਂ ਦੀ ਹਾਜਰੀ ਵਿੱਚ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਡਿਲਾ ਫਾਰਮਾ ਦੀ ਮੈਨੇਜਮੈਂਟ ਪਿਛਲੇ ਕਾਫੀ ਸਮੇਂ ਤੋਂ ਇਸ ਕੰਪਨੀ ਵਿਚ ਕੰਮ ਕਰ ਰਹੇ ਸਾਡੇ ਕਾਮਰੇਡਾਂ ਸਾਥੀਆਂ ਦੀ ਦੂਜਿਆਂ ਸੂਬਿਆਂ ਵਿਚ ਬਦਲੀ ਕਰਨ ਦੇ ਨਾਲ - ਨਾਲ ਕੰਪਨੀ ਦੀ ਨੌਕਰੀ ਛੱਡਣ ਦੇ ਨੋਟਿਸ ਦੇ ਰਹੀ ਹੈ,ਉਥੇ ਕੰਪਨੀ ਦੀ ਮੈਨੇਜਮੈਂਟ ਸਾਡੇ ਕਾਮਰੇਡਾਂ ਨੂੰ ਪੀ. ਐਮ.ਆਰ.ਏ ਐਸੋਸੀਏਸ਼ਨ ਦਾ ਮੈਂਬਰ ਨਾ ਬਣਨ ਤੇ ਐਸੋਸੀਏਸ਼ਨ ਦਾ ਸਾਥ ਛੱਡਣ ਦਾ ਦਵਾਓ ਵੀ ਪਾ ਰਹੀ ਹੈ ਤੇ ਜੇਕਰ ਇਸ ਕੰਪਨੀ ਵਿਚ ਕੰਮ ਕਰਦਾ ਸਾਡਾ ਕੋਈ ਕਾਮਰੇਡ ਕੈਡਿਲਾ ਫਾਰਮਾ ਦੀ ਮੈਨੇਜਮੈਂਟ ਦੇ ਫੈਸਲੇ ਦਾ ਵਿਰੌਧ ਕਰਦਾ ਹੈ ਤਾਂ ਕੰਪਨੀ ਦੀ ਮੈਨੇਜਮੈਂਟ ਵਲੋਂ ਉਸਨੂੰ ਕਈ ਤਰਾਂ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ।ਜਿਸ ਨਾਲ ਸਾਡੇ ਕਾਮਰੇਡ ਸਾਥੀਆਂ ਵਿਚ ਡਰ ਦਾ ਮਾਹੌਲ ਹੈ।ਇਥੇ ਹੀ ਬਸ ਨਹੀਂ ਕੰਪਨੀ ਦੀ ਮੈਨੇਜਮੈਂਟ ਵੱਲੋਂ ਸਾਡੇ ਕਾਮਰੇਡਾਂ ਨਾਲ ਕੰਮ ਕਰਦੇ ਹੋਏ ਪੈਸੇ ਦੇ ਦਮ ਤੇ ਪ੍ਰਾਈਵੇਟ ਸਕਿਓਰਟੀ ਤੇ ਬਾਊਂਸਰਾਂ ਨੂੰ ਨਾਲ ਲਿਜਾ ਕੇ ਹਸਪਤਾਲਾਂ ਦੇ ਅੰਦਰ ਦਾ ਮਾਹੌਲ ਵੀ ਖਰਾਬ ਕੀਤਾ ਜਾ ਰਿਹਾ ਹੈ ਤੇ ਜੇਕਰ ਪੀ.ਐਮ.ਆਰ.ਏ ਦੇ ਮੈਂਬਰ ਇਸਦਾ ਸ਼ਾਂਤੀਪੂਰਵਕ ਵਿਰੋਧ ਕਰਦੇ ਹਨ ਤਾਂ ਕੰਪਨੀ ਦੀ ਮੈਨੇਜਮੈਂਟ ਵਲੋਂ ਪੀ.ਐਮ.ਆਰ. ਏ ਦੇ ਕਾਮਰੇਡਾਂ ਉਪਰ ਪੁਲਸ ਵਿਚ ਪਰਚੇ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ।ਜਿਸ ਕਰਕੇ ਪੀ. ਐਮ.ਆਰ.ਏ ਦੇ ਸਮੂਹ ਮੈਂਬਰ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਕੈਡਿਲਾ ਫਾਰਮਾ ਕੰਪਨੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।ਇਸ ਸਮੇਂ ਪੀ.ਐਮ.ਆਰ. ਏ ਦੇ ਕਾਮਰੇਡਾਂ ਨੇ ਆਉਣ ਵਾਲੇ ਸਮੇਂ ਅੰਦਰ ਕੈਡਿਲਾ ਫਾਰਮਾ ਦੀ ਗੁੰਡਾਗਰਦੀ ਖਿਲਾਫ ਇੱਕਜੁਟ ਹੋ ਕੇ ਸ਼ਾਂਤੀਪੂਰਵਕ ਸੰਘਰਸ਼ ਕਰਨ ਦਾ ਸੰਕਲਪ ਵੀ ਲਿਆ।ਇਸ ਮੌਕੇ ਕਾਮਰੇਡ ਅਨੁਰਾਗ ਸਿੰਘ , ਕਾਮਰੇਡ ਮੋਹਿਤ ਤਿਵਾੜੀ ,ਕਾਮਰੇਡ ਸੰਜੀਵ ਸ਼ਰਮਾ ਤੋਂ ਇਲਾਵਾ ਕਾਮਰੇਡ ਵਿਕਾਸ ਪਰਾਸ਼ਰ , ਕਾਮਰੇਡ ਜੀ .ਐੱਸ. ਪੁਰੀ,ਕਾਮਰੇਡ ਰਾਜਨ ਜੁਨੇਜਾ,ਕਾਮਰੇਡ ਜਤਿਨ ਕਾਲੜਾ, ਕਾਮਰੇਡ ਸੰਦੀਪ ਸ਼ਰਮਾ ,ਕਾਮਰੇਡ ਰਾਜੇਸ਼ ਕਪੂਰ , ਕਾਮਰੇਡ ਜਗਦੀਪ ਸਿੰਘ ,ਕਾਮਰੇਡ ਜਸਵਿੰਦਰ , ਕਾਮਰੇਡ ਅਜੀਤ ਸਿੰਘ ,ਕਾਮਰੇਡ ਰਘੂ ਆਦਿ ਸਮੇਤ ਐਸੋਸੀਏਸ਼ਨ ਦੇ ਸੈਕੜੇ ਕਾਮਰੇਡ ਹਾਜ਼ਰ ਸਨ ।