ਸਰਪੰਚ ਮਿੱਠੂ ਲੱਡਾ ਵੱਲੋਂ ਪੁਲਿਸ ਪ੍ਰਸ਼ਾਸਨ, ਡਾਕਟਰਾਂ ਅਤੇ ਪੱਤਰਕਾਰਾਂ ਦਾ ਸਨਮਾਨ

ਧੂਰੀ, 25 ਅਪ੍ਰੈਲ (ਮਹੇਸ਼ ਜਿੰਦਲ)- ਅੱਜ ਸਮੂਹ ਗ੍ਰਾਮ ਪੰਚਾਇਤ ਪਿੰਡ ਲੱਡਾ ਅਤੇ ਸਰਪੰਚ ਮਿੱਠੂ ਲੱਡਾ ਵੱਲੋਂ ਵਿਸ਼ਵ ਪੱਧਰੀ ਮਹਾਂਮਾਰੀ ਕੋਰੋਨਾ ਵਾਇਰਸ ਦੇ ਚਲਦਿਆਂ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨ ਵਾਲੇ ਡਾਕਟਰਾਂ, ਪੁਲਿਸ ਮੁਲਾਜ਼ਮਾਂ ਅਤੇ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਵਾਲੇ ਪੱਤਰਕਾਰਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਿੱਠੂ ਲੱਡਾ ਵੱਲੋਂ ਕਰਫਿਊ ਦੇ ਪਿਛਲੇ ਦਿਨਾਂ ਦੌਰਾਨ ਪਿੰਡ ਲੱਡਾ ਨੂੰ ਪੂਰੀ ਤਰਾਂ• ਸੀਲ ਕਰਕੇ ਬਾਹਰ•ੀ ਵਿਅਕਤੀਆਂ ਦਾ ਪਿੰਡ ਵਿੱਚ ਆਉਣਾ-ਜਾਣਾ ਬੰਦ ਕੀਤਾ ਹੋਇਆ ਸੀ। ਇਸ ਮੌਕੇ ਮਿੱਠੂ ਲੱਡਾ ਨੇ ਕਿਹਾ ਕਿ ਮਹਾਂਮਾਰੀ ਦੇ ਇਸ ਸੰਕਟ ਵਿੱਚ ਉਨ•ਾਂ ਦੀ ਇਸ ਪਹਿਲ ਦਾ ਮੁੱਖ ਮਕਸਦ ਕੋਰੋਨਾ ਮਹਾਂਮਾਰੀ ਖਿਲਾਫ ਫਰੰਟ 'ਤੇ ਲੜਾਈ ਲੜਣ ਵਾਲੇ ਪੁਲਿਸ ਮੁਲਾਜ਼ਮਾਂ, ਡਾਕਟਰਾਂ ਅਤੇ ਪੱਤਰਕਾਰਾਂ ਦਾ ਹੌਸਲਾ ਵਧਾਉਣਾ ਹੈ ਅਤੇ ਜਿਨ•ਾ ਦੀ ਮਿਹਨਤ ਸਦਕਾ ਅਸੀ ਅੱਜ ਸੁਰੱਖਿਤ ਹਾਂ ਜੋ ਯੋਧੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਾਡੀ ਸੁਰਖਿਆ ਲਈ ਦਲੇਰੀ ਨਾਲ ਡਟੇ ਹੋਏ ਹਨ ਉਨ•ਾ ਮਹਾਨ ਯੋਧਿਆ ਨੂੰ ਮੈ ਦਿਲੋ ਸਲੂਟ ਕਰਦਾ ਹਾਂ ਅਤੇ ਉਨ•ਾ ਨੇ ਲੋਕਾਂ ਨੂੰ ਸਰਕਾਰ ਅਤੇ ਪੁਲਿਸ ਪ੍ਰਸਾਸਨ ਦੇ ਹੁਕਮਾਂ ਦੀ ਪਾਲਣਾ ਅਤੇ ਆਪਣੇ-ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਤਾਂ ਜੋ ਕੋਰੋਨਾ ਵਾਇਰਸ ਨਾਲ ਫੈਲਣ ਵਾਲੀ ਮਹਾਂਮਾਰੀ ਤੋਂ ਬਚਿਆ ਜਾ ਸਕੇ ।