ਰਾਜਪੁਰਾ :16 ਜੂਨ ( ਰਾਜੇਸ਼ ਡਾਹਰਾ)ਬੀਤੇ ਦਿਨੀਂ ਭਾਜਪਾ ਲੀਗਲ ਸੈਲ ਦੀ ਮੀਟਿੰਗ ਐਡਵੋਕੇਟ ਸੰਜੇ ਗਰਗ ਦੀ ਅਗੁਵਾਈ ਵਿਚ ਰਾਜਪੁਰਾ ਦੇ ਇਕ ਨਿਜੀ ਹੋਟਲ ਵਿਚ ਰੱਖੀ ਜਿਥੇ ਲੀਗਲ ਸੈਲ ਪੰਜਾਬ ਦੇ ਨਵੇਂ ਚੁਣੇ ਗਏ ਹਾਈ ਕੋਰਟ ਚੰਡੀਗੜ੍ਹ ਦੇ ਐਡਵੋਕੇਟ ਐਨ ਕੇ ਵਰਮਾ ਦਾ ਰਾਜਪੁਰਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ।ਇਸ ਮੌਕੇ ਤੇ ਭਾਜਪਾ ਲੀਗਲ ਸੈਲ ਦੀ ਰਾਜਪੁਰਾ ਟੀਮ ਦੇ ਐਡਵੋਕੇਟ ਬਲਵਿੰਦਰ ਸਿੰਘ ਚਹਿਲ ਵਾਈਸ ਪ੍ਰਧਾਨ ਬੀਜੇਪੀ ਨੋਰਥ ਪਟਿਆਲਾ,ਐਡਵੋਕੇਟ ਹਰਬੰਸ ਸਿੰਘ ਸਹਿਤ ਕਈ ਐਡਵੋਕੇਟ ਪਟਿਆਲਾ,ਕੁਲਬੀਰ ਸਿੰਘ ਸਹਿਤ ਕਈ ਐਡਵੋਕੇਟ ਹਾਜਿਰ ਸਨ।ਇਸ ਮੌਕੇ ਤੇ ਐਡਵੋਕੇਟ ਸੰਜੇ ਗਰਗ ਨੇ ਕਿਹਾ ਅੱਸੀ ਕਨਵੀਨਰ ਐਡਵੋਕੇਟ ਐਨ ਕੇ ਵਰਮਾ ਦੀ ਅਗੁਵਾਈ ਵਿਚ ਲੀਗਲ ਸੈਲ ਨੂੰ ਪੰਜਾਬ ਵਿੱਚ ਨੰਬਰ ਇੱਕ ਤੇ ਲਿਆਉਂਗੇ।ਇਸ ਮੌਕੇ ਤੇ ਕਨਵੀਨਰ ਐਡਵੋਕੇਟ ਐਨ ਕੇ ਵਰਮਾ ਨੇ ਕਿਹਾ ਕਿ ਅਸੀਂ ਲੀਗਲ ਸੈਲ ਪੰਜਾਬ ਦਾ ਤਹਿਸੀਲ ਅਤੇ ਪੰਜਾਬ ਸਤਰ ਤੇ ਵਿਸਤਾਰ ਕਰਾਂਗੇ ਅਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਅਜਿਹੀ ਸਰਕਾਰ ਦਾ ਸਾਥ ਦੇ ਰਹੇ ਹਾਂ ਜਿਹੜਾ ਦੇਸ਼ ਵਾਸਤੇ ਬਹੁਤ ਸ਼ਲਾਘਾ ਯੋਗ ਕੰਮ ਕਰ ਰਹੇ ਹਨ।ਉਹਨਾਂ ਕਿਹਾ ਕਿ 2022 ਵਿੱਚ ਚੂਨਾਵ ਹਨ ਅਤੇ ਅਸੀਂ ਆਪਣੇ ਵਲੋਂ ਇਹਨਾਂ ਦੀ ਤੈਯਾਰੀ ਸ਼ੁਰੂ ਕਰ ਦਿਤੀ ਹੈ ਪਰ ਅਜੇ ਕੋਰੋਨਾ ਬਿਮਾਰੀ ਕਰਕੇ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਬਾਹਰ ਨਹੀਂ ਨਿਕਲ ਸਕਦੇ ਪਾਰ ਆਣ ਵਾਲੇ ਸਮੇਂ ਅਸੀਂ ਆਪਣੇ ਐਡਵੋਕੇਟ ਭਰਾਵਾਂ ਨਾਲ ਮਿਲ ਕੇ ਅਪਣਾ ਅਧਾਰ ਵਧਾਵਾਂਗੇ ਅਤੇ ਅੱਗੇ ਹੋਣ ਵਾਲੇ ਚੁਣਾਵਾਂ ਦੀ ਤਿਆਰੀ ਸ਼ੁਰੂ ਕਰਾਂਗੇ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਮੁੱਖ ਭੂਮਿਕਾ ਨਿਭਾਵਾਂਗੇ।