ਸਨੌਰ ਥਾਣਾ ਦੇ ਸਬ ਇੰਸਪੈਕਟਰ ਅਮਰੀਕ ਸਿੰਘ ਦੀ ਹੋਈ ਤਰੱਕੀ ,ਬਣੇ ਥਾਣਾ ਮੁੱਖੀ

ਰਾਜਪੁਰਾ,17 ਜੂਨ (ਰਾਜੇਸ਼ ਡਾਹਰਾ) ਸਨੌਰ ਥਾਣੇ ਦੇ ਸਬ ਇੰਸਪੈਕਟਰ ਅਮਰੀਕ ਸਿੰਘ ਨੂੰ ਉਹਨਾਂ ਦੀਆਂ ਡਿਊਟੀ ਪ੍ਰਤੀ ਇਮਾਨਦਾਰੀ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਤਰੱਕੀ ਕਰਦੇ ਹੋਏ ਇੰਸਪੈਕਟਰ ਬਣਾਇਆ ਗਿਆ।ਇਸ ਮੌਕੇ ਅਮਰੀਕ ਸਿੰਘ ਨੂੰ ਐਸ.ਐਸ.ਪੀ ਦੀਪਕ ਪਾਰਿਕ ਅਤੇ ਡੀ.ਐਸ. ਪੀ. ਕੇ ਕੇ ਪੇਂਥੇ ਵਲੋਂ ਤਰੱਕੀ ਦੇ ਸਟਾਰ ਲਗਾਏ ਗਏ।ਇਸ ਮੌਕੇ ਅਮਰੀਕ ਸਿੰਘ ਨੇ ਕਿਹਾ ਕਿ ਅੱਜ ਮੈਨੂੰ ਮਾਣਯੋਗ ਐਸ ਐਸ ਪੀ ਦੀਪਕ ਪਾਰੀਕ ਦੇ ਦੇਸ਼ਾ ਨਿਰਦੇਸ਼ਾ ਹੇਠ ਸਨੌਰ ਚੌਕੀ ਵਿਖੇ ਇੰਚਾਰਜ ਲਾਇਆ ਗਿਆ ਹੈ ਅਤੇ ਜੋ ਮੈਨੂੰ ਜਿੰਮੇਵਾਰੀ ਦਿੱਤੀ ਗਈ ਹੈ,ਉਸ ਨੂੰ ਤਨਦੇਹੀ ਨਾਲ ਨਿਭਾਵਾਂਗਾ। ਉਨ੍ਹਾਂ ਕਿਹਾ ਸ਼ਹਿਰ ਦੇ ਵਿਚ ਅਮਨ ਕਾਨੂੰਨ ਸਥਿੱਤੀ ਨੂੰ ਕਾਇਮ ਰੱਖਣ ਲਈ ਪੁਲਿਸ ਹਮੇਸ਼ਾ ਲੋਕਾਂ ਦੀ ਸੇਵਾ ਵਿਚ ਹਾਜਰ ਹੈ।