ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਵੱਲੋਂ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ।

ਤਲਵੰਡੀ ਸਾਬੋ, 6 ਮਾਰਚ (ਗੁਰਜੰਟ ਸਿੰਘ ਨਥੇਹਾ)- ਉੱਘੇ ਇਤਿਹਾਸਕਾਰ ਅਤੇ ਸਾਹਿਤਕਾਰ, ਪੱਚੀ ਪੁਸਤਕਾਂ ਦੇ ਰਚੇਤਾ ਵਿਦਵਾਨ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਜੋ ਕਿ ਪਿਛਲੇ ਦਿਨੀਂ ਸਮੁੱਚੇ ਪਰਿਵਾਰ ਅਤੇ ਸਾਹਿਤ ਸੰਸਾਰ ਨੂੰ ਅਲਵਿਦਾ ਆਖ ਗਏ ਹਨ, ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕਰਦਿਆਂ ਆਕਲੈਂਡ ਨਿਊਜ਼ੀਲੈਂਡ ਤੋਂ ਸਾਹਿਤਕਾਰ ਅਤੇ ਪੱਤਰਕਾਰ ਹਰਗੋਬਿੰਦ ਸਿੰਘ ਸ਼ੇਖਪੁਰਿਆ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਸਾਹਿਤ ਸੰਸਾਰ ਨੂੰ ਅਜਿਹਾ ਘਾਟਾ ਪਿਆ ਹੈ ਜੋ ਕਿ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕੇਗਾ। ਸ੍ਰੀ ਸ਼ੇਖਪੁਰੀਆ ਨੇ ਦੱਸਿਆ ਕਿ ਕਈ ਮਾਣ ਸਨਮਾਨਾਂ ਨੂੰ ਹਾਸਲ ਕਰਨ ਵਾਲੇ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਸਿਹਤ-ਸਿੱਖਿਆ-ਸੱਭਿਆਚਾਰ-ਸਮਾਜਸੇਵਾ-ਸਾਹਿਤ ਸਭਾ ਦਮਦਮਾ ਸਾਹਿਬ ਦੇ ਸਰਪ੍ਰਸਤ ਸਨ ਅਤੇ ਉਹ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੇ ਸੰਕਲਪਿਤ ਸਰਪ੍ਰਸਤ ਵੀ ਮੰਨੇ ਗਏ ਸਨ। ਪੰਜ ਸੱਸਿਆਂ ਨੂੰ ਸਮਰਪਿਤ ਸਾਹਿਤ ਸਭਾ ਦੇ ਪ੍ਰਧਾਨ ਸਾਹਿਤਕਾਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ਕਿਹਾ ਕਿ ਸਾਨੂੰ ਦੁੱਖ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਭਾ ਦੇ ਬਦਲ ਕੇ 'ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ' ਦਾ ਰੂਪ ਲੈਣ ਤੋਂ ਪਹਿਲਾਂ ਹੀ ਗਿਆਨੀ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਵੱਲੋਂ ਦੁੱਖ ਪ੍ਰਗਟ ਕਰਦਿਆਂ ਤੇ ਡੂੰਘੀ ਹਮਦਰਦੀ ਦਾ ਇਜ਼ਹਾਰ ਪੂਰੇ ਮਾਨ ਪਰਿਵਾਰ ਕੋਠਾ ਗੁਰੂ ਨਾਲ ਕਰਦਿਆਂ ਹਰਗੋਬਿੰਦ ਸ਼ੇਖਪੁਰੀਆ ਨੇ ਦੱਸਿਆ ਕਿ ਇਸ ਦੁੱਖ ਵਿਚ ਸ਼ਰੀਕ ਹੋਣ ਵਾਲਿਆਂ ਵਿੱਚ ਸਿਹਤ, ਸਿੱਖਿਆ, ਸਾਹਿਤ, ਸੱਭਿਆਚਾਰ ਤੇ ਸਮਾਜ ਸੇਵਾ ਦੇ 'ਪੰਜ ਸੱਸਿਆਂ' ਨੂੰ ਸਮਰਪਿਤ ਸੰਸਥਾ 'ਗੋਬਿੰਦ ਆਰਗੇਨਾਈਜੇਸ਼ਨਜ਼ ਆਫ਼ ਅਰਬਨ ਐਂਡ ਰੂਰਲ ਐਕਟੀਵਿਟੀਜ਼ ਵੈਲਫੇਅਰ ਸੁਸਾਇਟੀ ਰਜਿਸਟਰਡ ਦਮਦਮਾ ਸਾਹਿਬ' ਦੇ ਸਰਪ੍ਰਸਤ ਚੌਧਰੀ ਰਘਵੀਰ ਸਿੰਘ ਮਿੱਤਲ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਵੰਜਾ ਕਵੀਆਂ ਨੂੰ ਸਮਰਪਿਤ ਗੁਰੂ ਕਾਸ਼ੀ ਸਾਹਿਤ ਸਭਾ ਰਜਿਸਟਰਡ ਤਲਵੰਡੀ ਸਾਬੋ ਦੇ ਪ੍ਰਧਾਨ ਦਰਸ਼ਨ ਸਿੰਘ ਚੱਠਾ, ਕਵੀਸ਼ਰੀ ਵਿਕਾਸ ਮੰਚ ਦੇ ਪ੍ਰਧਾਨ ਮਾਸਟਰ ਰੇਵਤੀ ਪ੍ਰਸ਼ਾਦ, ਲੋਕ ਆਵਾਜ਼ ਪ੍ਰੈੱਸ ਕਲੱਬ ਦੇ ਚੇਅਰਮੈਨ ਕਾਮਰੇਡ ਜਗਦੀਪ ਗਿੱਲ, ਸਾਧ ਸੰਗਤ ਸਾਹਿਤ ਸਭਾ ਸੰਗਤ ਦੇ ਸਰਪ੍ਰਸਤ ਮਾਸਟਰ ਬਲਵੀਰ ਸਿੰਘ, ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖ਼ਾਲਸਾ, ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਪ੍ਰੋਫੈਸਰ ਰਵਿੰਦਰ ਭੱਠਲ, ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰਡ ਚੰਡੀਗੜ੍ਹ ਦੇ ਸਕੱਤਰ ਕਰਮ ਸਿੰਘ ਵਕੀਲ, ਤਰਕਸ਼ੀਲ ਸੁਸਾਇਟੀ ਤਲਵੰਡੀ ਸਾਬੋ ਦੇ ਆਗੂ ਕ੍ਰਿਸ਼ਨ ਗੁਰੂਸਰੀਆ, ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਮੁਖੀ ਬਾਬਾ ਛੋਟਾ ਸਿੰਘ ਤੇ ਬਾਬਾ ਕਾਕਾ ਸਿੰਘ, ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਦੇ ਪ੍ਰਧਾਨ ਭੁਪਿੰਦਰ ਪੰਨੀ ਵਾਲੀਆ ਅਤੇ ਜਨਰਲ ਸਕੱਤਰ ਮਾਸਟਰ ਸੁਰਿੰਦਰਪਾਲ ਸਿੰਘ ਸਾਥੀ, ਗੁਰਜੰਟ ਸਿੰਘ ਸੋਹਲ, ਗੋਰਾ ਪਬਲੀਕੇਸ਼ਨਜ਼ ਦਮਦਮਾ ਸਾਹਿਬ ਦੇ ਮੈਨੇਜਰ ਗੁਰਜਿੰਦਰ ਸਿੰਘ ਗੋਰਾ ਮਾਨ ਆਦਿ ਹਾਜ਼ਰ ਸਨ।