ਵਿਧਾਇਕ ਕੰਬੋਜ ਨੇ ਪਿੰਡ ਉਗਾਣੀ ਸਾਹਿਬ ਵਿਚ ਸ਼ੁਰੂ ਕਰਵਾਏ 1ਕਰੋੜ ਵਿਕਾਸ ਕਾਰਜ

ਰਾਜਪੁਰਾ (ਰਾਜੇਸ਼ ਡਾਹਰਾ)ਅੱਜ ਪਿੰਡ ਉਗਾਣੀ ਸਾਹਿਬ ਵਿਖੇ ਸ੍ਰ. ਹਰਦਿਆਲ ਸਿੰਘ ਕੰਬੋਜ਼ ਵੱਲੋ 1 ਕਰੋੜ ਦੇ ਲੱਗਭਗ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਪਿੰਡ ਦੇ ਵਿਕਾਸ ਵਿਚ ਸਰਕਾਰੀ ਸਕੂਲ ਦੇ ਕਮਰਿਆਂ ਲਈ 37 ਲੱਖ 55 ਹਜਾਰ ,ਸਟੇਡੀਅਮ ਲਈ 10 ਲੱਖ,ਟੋਭੇ ਦੇ ਨਵੀਨੀਕਰਨ ਲਈ ਅਤੇ ਸੀਚੇਵਾਲ ਮਾਡਲ ਬਣਾਉਣ ਲਈ 25 ਲੱਖ,ਪਾਰਕ ਲਈ 5 ਲੱਖ,ਐਸ.ਸੀ. ਧਰਮਸਾਲਾ ਲਈ 3.5 ਲੱਖ ਅਤੇ ਵੱਖ -ਵੱਖ ਕੰਮਾਂ ਕੁਲ 1 ਕਰੋੜ ਰੁਪਏ ਦਿੱਤੇ ।ਇਸ ਮੌਕੇ ਪਿੰਡ ਉੱਗਾਣੀ ਦੇ ਸਰਪੰਚ ਗੁਰਪ੍ਰੀਤ ਕੌਰ ਨੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਧਨਵਾਦ ਕੀਤਾ । ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ, ਪਰਮਜੀਤ ਪੰਮੀ, ਸੇਵਾ ਸਿੰਘ ਚੱਕ, ਨਛੱਤਰ ਸਿੰਘ ਸੰਤੀ ਮੈਂਬਰ, ਬਲਬੀਰ ਸਰਪੰਚ, ਭੁਪਿੰਦਰ ਸਿੰਘ, ਬਲਦੀਪ ਸਿੰਘ ਬੱਲੂ, ਸਾਬਕਾ ਸਰਪੰਚ ਮਨਜੀਤ ਸਿੰਘ ਸਹਿਤ ਵੱਡੀ ਸੰਖਿਆ ਵਿੱਚ ਪਿੰਡ ਵਾਸੀ ਮੌਜੂਦ ਸਨ।