ਆਦਰਸ਼ ਸਕੂਲ ਭਾਗੂ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ

ਲੰਬੀ,4 ਨਵੰਬਰ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਜਗਜੀਤ ਕੌਰ ਦੇ ਆਦੇਸ਼ਾਂ ਅਤੇ ਲੈਕਚਰਾਰ ਵਿਸ਼ਾਲ ਬੱਤਾ ਜੀ ਦੀ ਅਗਵਾਈ 'ਚ ਕੌਮੀ ਸੇਵਾ ਯੂਨਿਟ ਵੱਲੋਂ ਸਰਦਾਰ ਵਲਭ ਭਾਈ ਪਟੇਲ ਜੀ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਏਕਤਾ ਦਿਵਸ ਮਨਾਇਆ।ਸਵੇਰ ਦੀ ਸਭਾ ਦੌਰਾਨ ਸ੍ਰੀ ਬੱਤਾ ਨੇ ਸਰਦਾਰ ਪਟੇਲ ਜੀ ਦੇ ਜੀਵਨ,ਵਿਅਕਤੀਤਵ ਅਤੇ ਭਾਰਤ ਨੂੰ ਦੇਣ ਬਾਰੇ ਚਾਨਣਾ ਪਾਇਆ।ਸਕੂਲ ਦੇ ਉੱਪ ਪ੍ਰਿੰਸੀਪਲ ਤਰਸੇਮ ਸਿੰਘ ਬੁੱਟਰ ਨੇ ਲੋਹ ਪੁਰਸ਼ ਸਰਦਾਰ ਵਲਭ ਭਾਈ ਪਟੇਲ ਜੀ ਦੁਆਰਾ ਭਾਰਤ ਦੀਆਂ ਵੱਖ-ਵੱਖ ਰਿਆਸਤਾਂ ਨੂੰ ਇਕਸੁਰ ਕਰਨ ਬਾਰੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਸਕੂਲ ਦੇ ਅਧਿਆਪਕ ਸਾਹਿਬਨਾਂ ਅਤੇ ਬੱਚਿਆਂ ਨੇ ਸਹੁੰ ਵੀ ਚੁੱਕੀ ।ਇਸ ਵਕਤ ਲੈਕਚਰਾਰ ਅੰਮ੍ਰਿਤਪਤਲ ਕੌਰ ਧਾਲੀਵਾਲ਼,ਲੈਕਚਰਾਰ ਰਿੰਕੂ ਗੁਪਤਾ,ਲੈਕਚਰਾਰ ਸੋਨੀ ਗਰਗ,ਲੈਕਚਰਾਰ ਸੁਨੇਹ ਲਤਾ,ਲੈਕਚਰਾਰ ਸੰਜੀਤ ਅਤਰੀ,ਮੈਡਮ ਮਮਤਾ ਦੁਆ,ਹਮੀਰ ਸਿੰਘ ਸੇਖੂ,ਇੰਦਰਜੀਤ ਕੌਰ ਭਗਵਾਨਗੜ੍ਹ,ਜਸਵਿੰਦਰ ਕੌਰ ਲੰਬੀ,ਰਜੇਸ਼ ਬਾਂਸਲ,ਰਾਜਬੀਰ ਕੌਰ ਭਾਗੂ,ਕਾਂਤਾ ਰਾਣੀ, ਵਕੀਲ ਸਿੰਘ ਸਿੱਧੂ,ਕੁਲਦੀਪ ਸਿੰਘ ਭਾਗੂ,ਅਮਰਪਾਲ ਸਿੰਘ ਲੰਬੀ,ਵੀਰਪਾਲ ਕੌਰ,ਸੁਖਜੀਤ ਕੌਰ,ਪ੍ਰਮੇਸ਼ਰੀ ਦੇਵੀ,ਜਸਵਿੰਦਰ ਕੌਰ,ਰਿੰਪੂ ਕੌਰ,ਕਮਲਜੀਤ ਕੌਰ ਆਦਿ ਹਾਜ਼ਰ ਸਨ।