ਇਸਲਾਮਾਬਾਦ: ਪਾਕਿਸਤਾਨ ਨੇ ਅੱਜ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾੜੀਆ ਨੂੰ ਤਲਬ ਕਰਕੇ ਸਮਝੌਤਾ ਐਕਸਪ੍ਰੈੱਸ ਧਮਾਕਾ ਕੇਸ ਦੇ ਸਾਰੇ ਮੁਲਜ਼ਮਾਂ ਨੂੰ ਬਰੀ ਕਰਨ ’ਤੇ ਉਜਰ ਜਤਾਇਆ। ਪਾਕਿਸਤਾਨ ਦੇ ਕਾਰਜਕਾਰੀ ਵਿਦੇਸ਼ ਸਕੱਤਰ ਨੇ ਇਕ ਬਿਆਨ ਵਿੱਚ ਕਿਹਾ ਕਿ ਪਾਕਿ ਇਸ ਮੁੱਦੇ (ਕੇਸ ਦੀ ਮੱਠੀ ਰਫ਼ਤਾਰ ਤੇ ਭਾਰਤ ਵੱਲੋਂ ਧਮਾਕੇ ਦੇ ਸਾਜ਼ਿਸ਼ਘਾੜਿਆਂ ਨੂੰ ਦੋਸ਼ ਮੁਕਤ ਕਰਾਉਣ ਸਬੰਧੀ ਤੌਖਲਿਆਂ) ਨੂੰ ਕਈ ਮੌਕਿਆਂ ’ਤੇ ਭਾਰਤ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਚੁੱਕਾ ਹੈ।