ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਖਾਲਸਾ ਹੋਏ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ।ਸਰਬੱਤ ਖਾਲਸਾ ਜਥੇਦਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ।
- ਪੰਥਕ ਮਸਲੇ ਅਤੇ ਖ਼ਬਰਾਂ
- 24 Aug,2020

ਤਲਵੰਡੀ ਸਾਬੋ, 24 ਅਗਸਤ (ਗੁਰਜੰਟ ਸਿੰਘ ਨਥੇਹਾ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਆਪਣੇ ਸਰਬੱਤ ਖ਼ਾਲਸਾ ਜਥੇਦਾਰ ਦੇ ਅਹੁਦੇ ਤੋਂ ਦਿੱਤਾ ਲਿਖਤੀ ਅਸਤੀਫ਼ਾ ਅੱਜ ਅਰਦਾਸ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਭੇਂਟ ਕੀਤਾ।ਆਪਣੇ ਮੁੱਖ ਦਫ਼ਤਰ ਗੁਰਦੁਆਰਾ ਗ੍ਰੰਥਸਰ ਸਾਹਿਬ ਦਾਦੂ ਸਾਹਿਬ ਤੋਂ ਵੱਡੀ ਗਿਣਤੀ ਸੰਗਤਾਂ ਨਾਲ ਕਾਫ਼ਲੇ ਦੇ ਰੂਪ ਵਿੱਚ ਜਥੇਦਾਰ ਦਾਦੂਵਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇ ਜਿੱਥੇ ਉਨ੍ਹਾਂ ਦੇ ਸਤਿਕਾਰ ਵਜੋਂ ਇਕੱਤਰ ਹੋਈਆਂ ਸੰਗਤਾਂ ਨੇ ਸਿਰੋਪਾਓ ਭੇਂਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ।ਇਸਤੋਂ ਪਹਿਲਾਂ ਦਾਦੂ ਸਾਹਿਬ ਤੋਂ ਤੁਰਦਿਆਂ ਹੀ ਧਰਮਪੁਰਾ, ਸਿੰਘਪੁਰਾ, ਸੰਗਤ ਖੁਰਦ, ਤਿਉਣਾ ਪੁਜ਼ਾਰੀਆਂ, ਮਲਕਾਣਾ, ਜੱਜਲ ਅਤੇ ਤਲਵੰਡੀ ਸਾਬੋ ਤੋਂ ਅੱਗੇ ਭਾਗੀਵਾਂਦਰ, ਜੀਵਨ ਸਿੰਘ ਵਾਲਾ, ਕੋਟ ਸ਼ਮੀਰ ਅਤੇ ਬਠਿੰਡਾ ਸਮੇਤ ਰਸਤੇ ਵਿੱਚ ਅਨੇਕਾਂ ਸ਼ਹਿਰਾਂ,ਪਿੰਡਾਂ ਅਤੇ ਕਸਬਿਆਂ ਦੀਆਂ ਸੰਗਤਾਂ ਨੇ ਜਥੇਦਾਰ ਦਾਦੂਵਾਲ ਦਾ ਭਾਰੀ ਸਨਮਾਨ ਕੀਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਦਰਸ਼ਨ ਅਭਿਲਾਸ਼ੀ ਯਾਤਰਾ ਹੈ ਜੋ ਕਿ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਮਿਲਣ ਤੇ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਕੀਤੀ ਜਾ ਰਹੀ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਨੇ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਚਲੇ ਪਾ ਦਿੱਤੇ।ਇਸ ਮੌਕੇ ਸ. ਜਸਵੀਰ ਸਿੰਘ ਪਾਰਟੀ, ਸ. ਕਰਨੈਲ ਸਿੰਘ ਨਿਮਨਾਬਾਦ,ਸ. ਅਮਰਿੰਦਰ ਸਿੰਘ ਅਰੋੜਾ, ਚੰਨਦੀਪ ਸਿੰਘ ਰੋਹਤਕ, ਨਰਵੈਲ ਸਿੰਘ, ਹਰਭਜਨ ਸਿੰਘ ਰਠੌੜ, ਸਵਰਨ ਸਿੰਘ ਰਤੀਆ ਸਾਰੇ ਹਰਿਆਣਾ ਕਮੇਟੀ ਮੈਂਬਰ, ਐਡਵੋਕੇਟ ਜਰਨੈਲ ਸਿੰਘ ਬਰਾੜ, ਗੁਰਪਾਲ ਸਿੰਘ ਗੋਰਾ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਲਨਾਬਾਦ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਪੰਥਕ ਸੇਵਾ ਲਹਿਰ ਦਾਦੂ ਸਾਹਿਬ, ਬਾਬਾ ਜੀਵਨ ਸਿੰਘ ਚੁਨਾਗਰਾ, ਜਗਤਾਰ ਸਿੰਘ ਤਾਰੀ, ਬਾਬਾ ਰਣਜੀਤ ਸਿੰਘ ਲੰਘੇਆਣਾ ਦਮਦਮੀ ਟਕਸਾਲ, ਸਰਬਜੀਤ ਸਿੰਘ ਪ੍ਰਧਾਨ ਗੱਤਕਾ ਦਲ ਪੰਜਾਬ, ਗੁਰਮੀਤ ਸਿੰਘ ਖਾਲਸਾ ਸ੍ਰੀ ਗੁਰੂ ਨਾਨਕ ਨਿਸ਼ਕਾਮ ਸੇਵਾ ਸੰਮਤੀ ਕਾਲਾਂਵਾਲੀ, ਸੋਹਨ ਸਿੰਘ ਗਰੇਵਾਲ, ਸਰਪੰਚ ਗੁਰਜੰਟ ਸਿੰਘ ਬਹਿਣੀਵਾਲ ਨਾਲ ਸਨ।
Posted By:
