ਭਾਜਪਾ ਉਮੀਦਵਾਰਾਂ ਦੇ ਦਫ਼ਤਰ ਤੇ ਹਮਲਾ ਕਰਨ ਵਾਲੇ ਕਿਸਾਨਾ ਦੇ ਰੂਪ ਵਿਚ ਵਿਰੋਧੀ ਪਾਰਟੀ -ਨਾਗਪਾਲ

ਰਾਜਪੁਰਾ,12 ਫ਼ਰਵਰੀ(ਰਾਜੇਸ਼ ਡਾਹਰਾ)ਬੀਤੇ ਲਗਾਤਾਰ ਦੋ ਦਿਨ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਭਾਜਪਾ ਵਲੋਂ ਉਤਾਰੇ ਗਏ ਉਮੀਦਵਾਰਾਂ ਦੇ ਦਫ਼ਤਰ ਤੇ ਹਮਲਾ ਕਰਨ ਵਾਲੇ ਕਿਸਾਨ ਦੇ ਰੂਪ ਵਿਚ ਵਿਰੋਧੀ ਪਾਰਟੀ ਦੇ ਗੁੰਡੇ ਹਨ ਇਹਨਾਂ ਗੱਲਾਂ ਦਾ ਪਰਕਟਾਵਾ ਅੱਜ ਇਕ ਪੱਤਰਕਾਰ ਵਾਰਤਾ ਦੌਰਾਨ ਭਾਜਪਾ ਦੇ ਸਾਬਕਾ ਜਿਲਾ ਪ੍ਰਧਾਨ ਨਰਿੰਦਰ ਨਾਗਪਾਲ ਨੇ ਆਪਣੇ ਦਫਤਰ ਵਾਰਡ ਨੰ 9 ਵਿਖੇ ਕੀਤਾ। ਉਹਨਾਂ ਆਰੋਪ ਲਾਇਆ ਕਿ ਰਾਜਪੁਰਾ ਵਿਚ ਭਾਜਪਾ ਦੇ ਉਮੀਦਵਾਰਾਂ ਦੇ ਦਫਤਰਾਂ ਵਿੱਚ ਜਾ ਕੇ ਤੋੜ ਫੋੜ ਕਰਨ ਵਾਲੇ ਕਿਸਾਨਾਂ ਦੇ ਭੇਸ ਵਿੱਚ ਲੋਕਲ ਐਮ ਐਲ ਏ ਦੇ ਗੁੰਡੇ ਹਨ ਜਿਸਦੇ ਖਿਲਾਫ ਉਹਨਾਂ ਨੇ ਮਾਨਯੋਗ ਅਦਾਲਤ ਵਿਚ ਰਿਟ ਪਾਈ ਹੈ।ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਚੋਣਾਂ ਵਿੱਚ ਆਪਣੀ ਹਾਰ ਤੋਂ ਡਰ ਕੇ ਡਰ ਦਾ ਮਾਹੌਲ ਪੈਦਾ ਕਰਵਾ ਰਹੀ ਹੈ ਪਰ ਅਸੀਂ ਡਰਾਂਗੇ ਨਹੀਂ ਅਸੀਂ ਡੱਟ ਕੇ ਮੁਕਾਬਲਾ ਕਰਾਂਗੇ।ਉਹਨਾਂ ਕਸਤਰੁਬਾ ਚੋਕੀ ਇੰਚਾਰਜ ਤੇ ਵੀ ਇਹਨਾਂ ਹਮਲਾਵਰਾਂ ਤੇ ਕੋਈ ਕਾਰਵਾਈ ਨਾ ਕਰਨ ਦੇ ਆਰੋਪ ਲਾਏ।ਜਦੋ ਇਸ ਹਮਲੇ ਬਾਰੇ ਕਸਤੁਰਬਾ ਚੋਕੀ ਇੰਚਾਰਜ ਅਕਾਸ਼ ਦੀਪ ਕੋਲ ਪੁੱਛਿਆ ਤਾਂ ਉਹਨਾਂ ਕਿਹਾ ਕਿ ਸਾਨੂ ਸੂਚਨਾ ਮਿਲੀ ਸੀ ਕਿ ਕਿਸਾਨ ਆਗੂ ਬੀਜੇਪੀ ਦਫਤਰ ਦੇ ਅੱਗੇ ਧਰਨਾ ਦੇਣ ਆ ਰਹੇ ਹਨ ਪਰ ਉਥੇ ਕੁਛ ਲੋਕਾਂ ਨੇ ਦਫਤਰ ਦੇ ਬਾਹਰ ਪਈਆਂ ਕੁਰਸੀਆਂ ਨੂੰ ਗਿਰਾ ਦਿੱਤਾ ਜਿਸ ਦੀ ਸਾਨੂ ਨਰਿੰਦਰ ਨਾਗਪਾਲ ਵਲੋਂ ਕੋਈ ਵੀ ਲਿਖਿਤ ਵਿਚ ਸ਼ਿਕਾਇਤ ਨਹੀਂ ਆਈ।