ਰਾਜਪੁਰਾ,4 ਅਕਤੂਬਰ (ਰਾਜੇਸ਼ ਡਾਹਰਾ)ਅੱਜ ਰਾਜਪੁਰਾ ਦੇ ਇਕ ਨਿਜੀ ਹੋਟਲ ਵਿਚ ਪੰਜਾਬ ਭਾਜਪਾ ਲੀਗਲ ਸੈਲ ਵਲੋਂ ਕਿਸਾਨਾਂ ਨੂੰ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਬਿਲਾਂ ਬਾਰੇ ਜਾਣਕਾਰੀ ਦੇਣ ਲਈ ਇਕ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਪੰਜਾਬ ਭਾਜਪਾ ਲੀਗਲ ਸੈਲ ਲੇਜਿਸਲਟੀਵ ਦੇ ਕਨਵੀਨਰ ਅਤੇ ਚੰਡੀਗੜ੍ਹ ਹਾਈਕੋਰਟ ਦੇ ਐਡਵੋਕੇਟ ਐਨ ਕੇ ਵਰਮਾ ਰਾਜਪੁਰਾ ਪੁਜੇ ਜਿਥੇ ਉਨਾਂ ਦਾ ਸਵਾਗਤ ਐਡਵੋਕੇਟ ਸੰਜੈ ਗਰਗ ਅਤੇ ਐਡਵੋਕੇਟ ਬਲਵਿੰਦਰ ਚਹਿਲ ਨੇ ਕੀਤਾ। ਇਸ ਮੌਕੇ ਤੇ ਸ਼੍ਰੀ ਐਨ ਕੇ ਵਰਮਾ ਨੇ ਦੱਸਿਆ ਕਿ ਮੋਦੀ ਸਰਕਾਰ ਵਲੋਂ ਪਾਸ ਕੀਤਾ ਗਿਆ ਇਹ ਬਿੱਲ ਕਿਸਾਨਾਂ ਦੇ ਫਾਇਦੇ ਲਈ ਹੈ ਇਸ ਨਾਲ ਹੁਣ ਕਿਸਾਨ ਆਪਣੀਆਂ ਫ਼ਸਲਾਂ ਨੂੰ ਦੇਸ਼ ਭਰ ਵਿਚ ਕਿਥੇ ਵੀ ਜਿਥੇ ਜਿਆਦਾ ਮੁੱਲ ਮਿਲਦਾ ਹੋਵੇ ਵੇਚ ਸਕਦਾ ਹੈ ਜੋ ਕਿ ਪਹਿਲਾਂ ਸਿਰਫ ਆਪਣੇ ਆੜਤੀ ਤੱਕ ਹੀ ਸੀਮਿਤ ਸਨ।ਉਹਨਾਂ ਨੇ ਕਿਸਾਨਾਂ ਦੇ ਫਾਇਦੇ ਲਈ ਪਾਸ ਕੀਤੇ ਗਏ ਬਿਲ ਦਾ ਸੰਕਲਪ ਪੱਤਰ ਰਾਹੀਂ ਕਿਸਾਨਾਂ ਨੂੰ ਇਸਦੇ ਫਾਇਦੇ ਦੱਸੇ ਅਤੇ ਕਿਹਾ ਕਿ ਵਿਰੋਧੀ ਪਾਰਟੀਆਂ ਸਿਰਫ ਰਾਜਨੀਤੀ ਕਰ ਰਹੇ ਹਨ।ਉਹ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ।ਇਸ ਮੌਕੇ ਤੇ ਉਹਨਾਂ ਨੇ ਐਡਵੋਕੇਟ ਸੰਜੇ ਗਰਗ ਨੂੰ ਪੰਜਾਬ ਭਾਜਪਾ ਲੀਗਲ ਸੈਲ ਲੇਜਿਸਲਟੀਵ ਦਾ ਕੋ ਕਨਵੀਨਰ ਬਣਾਇਆ।ਇਸ ਮੌਕੇ ਤੇ ਐਡਵੋਕੇਟ ਸੰਜੇ ਗਰਗ ਨੇ ਕਿਹਾ ਕਿ ਇਹ ਬਿੱਲ ਕਿਸਾਨਾਂ ਦੇ ਹੱਕ ਵਿਚ ਹੈ ਉਹਨਾਂ ਦੇ ਖਿਲਾਫ ਨਹੀਂ ।ਇਸ ਮੌਕੇ ਤੇ ਵਕੀਲ ਭਾਈਚਾਰੇ ਵਿਚੋਂ ਬਲਵਿੰਦਰ ਚਹਿਲ, ਵਿਰਾਟ ਗੁਪਤਾ,ਮਿਥੁਨ ਮਹਿਤਾ,ਤਰਸੇਮ ਲਾਲ ਹਾਜਿਰ ਸਨ।