ਪੁਲਿਸ ਮੁਲਾਜ਼ਮਾਂ ਨਾਲ ਕੁੱਟ ਮਾਰ ਕਰਨ ਵਾਲਾ ਦੂਜਾ ਦੋਸ਼ੀ ਕਾਬੂ

ਰਾਜਪੁਰਾ: 2 ਨਵੰਬਰ (ਰਾਜੇਸ਼ ਡੇਹਰਾ)ਪੁਲਿਸ ਮੁਲਾਜ਼ਮਾਂ ਨਾਲ ਕੁੱਟ ਮਾਰ ਕਰਨ ਵਾਲੇ ਤਿੰਨ ਦੋਸ਼ੀਆਂ ਵਿਚੋਂ ਅੱਜ ਦੂਜੇ ਦੋਸ਼ੀ ਮਲਨੀਤ ਸਿੰਘ ਨੂੰ ਅੱਜ ਗਿਰਫ਼ਤਾਰ ਕਰ ਲਿਆ।ਬੀਤੀ 27-28 ਅਕਤੂਬਰ ਦੀ ਰਾਤ ਰਾਜਪੁਰਾ ਦੇ ਸ਼ਿਵਾਜੀ ਪਾਰਕ ਨਜਦੀਦ ਥਾਣਾ ਸਿਟੀ ਏ ਐਸ ਆਈ ਮਿਰਜ਼ਾ ਮੋਹੰਮਦ ਨਸੀਮ ਪੁਲਿਸ ਪਾਰਟੀ ਸਮੇਤ ਮੌਜੂਦ ਸੀ । ਸ਼ੱਕੀ ਹਾਲਤ ਵਿਚ ਆਏ ਇਕ ਵਿਅਕਤੀ ਬੁੱਧ ਸਿੰਘ ਦੀ ਜਦੋਂ ਪੁਲਿਸ ਨੇ ਤਫਤੀਸ਼ ਕੀਤੀ ਤਾਂ ਉਸ ਵਿਅਕਤੀ ਨੇ ਡਿਊਟੀ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨਾਲ ਬਦਤਮੀਜ਼ੀ ਕੀਤੀ ਅਤੇ ਆਪਣੇ 2 ਭਰਾਵਾਂ ਨਾਲ ਮਿਲਕੇ ਕੁੱਟਮਾਰ ਕੀਤੀ ਅਤੇ ਮੁਲਾਜਮ ਨੂੰ ਜਖਮੀ ਕਿਤਾ । ਜਿਸ ਤੇ ਏ ਐਸ ਆਈ ਮਿਰਜ਼ਾ ਮੋਹੰਮਦ ਨਸੀਮ ਨੇ ਮੌਕੇ ਤੇ ਇਕ ਦੋਸ਼ੀ ਬੁੱਧ ਸਿੰਘ ਵਾਸੀ ਗੁਰੂਨਾਨਕ ਮੋਹਲਾ ਨੂੰ ਗਿਰਫ਼ਤਾਰ ਕਰ ਲਿਆ ਅਤੇ ਦੋਸ਼ੀ ਦੇ ਦੋ ਭਰਾ ਜੋ ਮੌਕੇ ਤੋਂ ਫਰਾਰ ਹੋ ਗਏ ਸਨ ।ਉਹਨਾਂ ਵਿਚੋਂ ਦੂਜਾ ਦੋਸ਼ੀ ਮਲਨੀਤ ਸਿੰਘ ਨੂੰ ਅੱਜ ਗਿਰਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ।ਇਸ ਮੌਕੇ ਤੇ ਏ ਐਸ ਆਈ ਮਿਰਜ਼ਾ ਮੋਹੰਮਦ ਨਸੀਮ ਨੇ ਦੱਸਿਆ ਕਿ ਜਲਦ ਹੀ ਤੀਜਾ ਦੋਸ਼ੀ ਇਹਨਾਂ ਦਾ ਤੀਸਰਾ ਭਰਾ ਅਮਰ ਸਿੰਘ ਨੂੰ ਵੀ ਕਾਬੂ ਕਰ ਲਿਆ ਜਾਵੇਗਾ।