ਰਾਜਪੁਰਾ, 27 ਅਪ੍ਰੈਲ (ਰਾਜੇਸ਼ ਡੈਹਰਾ)-ਇਥੋਂ ਦੇ ਸਿਵਲ ਹਸਪਤਾਲ ਵਿੱਚ ਅੱਜ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਵੱਲੋਂ ਐਸ.ਐਮ.ਓ ਰਾਜਪੁਰਾ ਨੂੁੰ ਸਿਹਤ ਸਟਾਫ ਦੇ ਲਈ 50 ਪੀਪੀਈ ਕਿੱਟਾਂ ਅਤੇ 7 ਪੇਂਟੀਆਂ ਸੈਨੇਟਾਈਜ਼ਰ ਦੀਆਂਸੌਂਪੀਆਂ।ਇਸ ਮੌਕੇ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਸਿਹਤ ਵਿਭਾਗ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾਅ ਰਿਹਾ ਹੈ। ਜਿਸਦੇ ਚਲਦਿਆਂ ਅੱਜ ਉਨ੍ਹਾਂ ਵੱਲੋਂ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ: ਜਗਪਾਲਇੰਦਰ ਸਿੰਘ ਨੂੰ 50 ਪੀਪੀਈ ਕਿੱਟਾਂ, 7 ਪੇਟੀਆਂ ਸੈਨੇਟਾਈਜ਼ਰ ਦੀਆਂ ਸੌਂਪੀਆਂ ਗਈਆਂ। ਉਨ੍ਹਾਂ ਕਿਹਾ ਕਿ ਪੂਰੇ ਰਾਜਪੁਰਾ ਸ਼ਹਿਰ `ਚ ਏ.ਐਨ.ਐਮਜ਼ ਤੇ ਆਸ਼ਾ ਵਰਕਰਾਂ ਵੱਲੋਂ ਘਰ-ਘਰ ਤੇਜ਼ ਬੁਖਾਰ, ਗਲ੍ਹਾ ਖਰਾਬ ਤੇ ਸਾਂਹ ਲੈਣ `ਚ ਤਕਲੀਫ ਵਰਗੇ ਮਰੀਜ਼ ਲੱਭਣ ਦੇ ਲਈ ਸਕਰੀਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਪਹਿਲਾਂ ਵੀ ਏ.ਐਨ.ਐਮਜ਼ ਤੇ ਆਸ਼ਾ ਵਰਕਰਾਂ ਨੂੰ ਸਕਰੀਨਿੰਗ ਕਰਨ ਦੇ ਲਈ ਲੋੜੀਦੇ ਸਾਜੋ-ਸਮਾਨ ਮੁਹੱਈਆ ਕਰਵਾਏ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਵਿਧਾਇਕ ਕੰਬੋਜ਼ ਵੱਲੋਂ ਟਾਹਲੀ ਵਾਲਾ ਚੌਂਕ ਵਿੱਚਕਾਰ ਥਾਣਾ ਸਿਟੀ ਐਸ.ਐਚ.ਓ ਥਾਣੇਦਾਰ ਬਲਵਿੰਦਰ ਸਿੰਘ, ਟ੍ਰੈਫਿਕ ਇੰਚਾਰਜ ਜਜਵਿੰਦਰ ਸਿੰਘ ਸਮੇਤ ਪੁਲਿਸ ਮੁਲਾਜ਼ਮਾਂ ਦੁੁਆਰਾ ਦਿਨ-ਰਾਤ ਦਿੱਤੀ ਜਾ ਰਹੀ ਡਿਊਟੀ ਬਦਲੇ ਉਨ੍ਹਾਂ ਦੇ ਜਜਬੇ ਦੀ ਸਲਾਘਾ ਕੀਤੀ ਅਤੇ ਨਾਲ ਹੀ ਐਸ.ਡੀ.ਐਮ ਰਾਜਪੁਰਾ ਟੀ.ਬੀਨਿਥ ਜਿਹੜੇ ਦਿਨ ਰਾਤ ਰਾਜਪੁਰਾ ਸ਼ਹਿਰ ਦੀ ਨਿਗਰਾਨੀ ਕਰ ਰਹੇ ਹਨ ਤੇ ਸਮੂਹ ਸਿਹਤ ਸਟਾਫ, ਬਿਜ਼ਲੀ ਨਿਗਮ ਸਟਾਫ, ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਸਮੇਤ ਡਿਊਟੀ ਦੇ ਰਹੇ ਸਾਰੇ ਮੁਲਾਜਮਾਂ ਦੇ ਕੰਮਾਂ ਨੁੂੰ ਵੀ ਸੈਲਿਊਟ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਡਾ: ਬੀ.ਐਸ.ਖੋਸਾ ਸਮੇਤ ਸਿਹਤ ਸਟਾਫ ਹਾਜਰ ਸੀ।