ਦੋਰਾਹਾ, 22,ਅਪ੍ਰੈਲ ਅੱਜ ਨਗਰ ਕੌਂਸਲ ਦੋਰਾਹਾ ਵਿਖੇ ਸੁਦਰਸ਼ਨ ਸਰਮਾ ਪੱਪੂ ਨੇ ਪ੍ਧਾਨ ਦਾ ਅਹੁਦਾ ਸੰਭਾਲਿਆ । ਇਸ ਮੌਕੇ ਉਹਨਾਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਵਾਸ਼ੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਸੀਵਰੇਜ਼ ਸਮਸਿੱਆ, ਜੈਪੁਰਾ ਰੋਡ 'ਤੇ ਬੱਸ ਸਟੈਂਡ ਵਿਖੇ ਬਾਥਰੂਮ ਆਦਿ ਪਹਿਲ ਦੇ ਆਧਾਰ ਤੇ ਹੱਲ ਕਰਵਾਏ ਜਾਣਗੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ, ਸਾਬਕਾ ਪ੍ਰਧਾਨ ਬੰਤ ਸਿੰਘ ਦੋਬੁਰਜੀ,ਸਰਪੰਚ ਰਾਜਵਿੰਦਰ ਸਿੰਘ ਬੇਗੋਵਾਲ, ਸੀਨੀ ਮੀਤ ਪ੍ਰਧਾਨ ਕੌਸਲਰ ਰਣਜੀਤ ਸਿੰਘ ਜੀਤਾ ,ਕੌਸਲਰ ਰੂਚੀ ਸ਼ਰਮਾ, ਕੌਸਲਰ ਬਲਜੀਤ ਕੌਰ, ਕੌਸਲਰ ਮਨਦੀਪ ਮਾਂਗਟ, ਕੌਸਲਰ ਨਵਜੀਤ ਸਿੰਘ ਨੈਬਾ, ਰਾਜਵੀਰ ਸਿੰਘ ਰੂਬਲ, ਕੌਸਲਰ ਰਜਿੰਦਰ ਗਹੀਰ, ਕੌਸਲਰ ਕੁਲਵੰਤ ਕਾਲੂ, ਕੌਸਲਰ ਕਾਕਾ ਬਾਜਵਾ, ਸ਼ਹਿਰੀ ਪ੍ਰਧਾਨ ਬੋਬੀ ਤਿਵਾੜੀ, ਖੱਤਰੀ ਸਭਾ ਦੋਰਾਹਾ ਦੇ ਚੈਅਰਮੈਨ ਬੋਬੀ ਕਪਿਲਾ, ਸਾਬਕਾ ਕੌਸਲਰ ਹਰਿੰਦਰ ਹਿੰਦਾ, ਪ੍ਰਿਸੀਪਲ ਜਤਿੰਦਰ ਸਰਮਾ, ਯੂਥ ਆਗੂ ਐਨੀ ਸ਼ਰਮਾ, ਯੂਥ ਆਗੂ ਰਾਹੁਲ ਬੈਕਟਰ ਰਿੱਕੀ,ਹਰਭਜਨ ਸਿੰਘ ਲੱਖਾ, ਸਰਨਜੀਤ ਸਿੰਘ ਮਿੱਠੂ ਆਦਿ ਹਾਜਰ ਸਨ।