ਰਾਜਪੁਰਾ,6 ਫਰਵਰੀ (ਰਾਜੇਸ਼ ਡਾਹਰਾ)ਅੱਜ ਰਾਜਪੁਰਾ ਦੇ ਟਰੈਫਿਕ ਇੰਚਾਰਜ ਅਮਰਜੀਤ ਸਿੰਘ ਨੇ ਟਰੈਫਿਕ ਮੁਲਾਜਮਾਂ ਦੀ ਘਾਟ ਹੋਂਦੇ ਹੋਏ ਰਾਜਪੁਰਾ ਦੇ ਵੱਖ ਵੱਖ ਜਗਾਵਾਂ ਤੇ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਅਤੇ ਬੁੱਲੇਟ ਮੋਟਰਸਾਇਲਾਂ ਤੇ ਪਟਾਖੇ ਵਜਾਉਣ ਵਾਲੇ ਸਮੇਤ ਅੱਠ ਗੱਡੀਆਂ ਦੇ ਚਲਾਨ ਕੱਟੇ ।ਇੰਚਾਰਜ ਅਮਰਜੀਤ ਸਿੰਘ ਅੱਜ ਆਪਣੇ ਇਕ ਮੁਲਾਜਮ ਨੂੰ ਨਾਲ ਲੈ ਕੇ ਕਈ ਜਗਾਵਾਂ ਤੇ ਨਾਕਾ ਲਾਇਆ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਪੰਜ ਲੋਕਾਂ ਦੇ ਚਲਾਨ ਕੱਟੇ ਅਤੇ ਤਿੰਨ ਬੁੱਲੇਟ ਮੋਟਰਸਾਇਕਲ ਤੇ ਪਟਾਕੇ ਵਜਾਉਣ ਵਾਲੇ ਨੂੰ ਚਲਾਨ ਕਰਕੇ ਬਾਂਡ ਕੀਤਾ ਅਤੇ ਉਹਨਾਂ ਅੱਗੇ ਚੇਤਾਵਨੀ ਦਿਤੀ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਬਖਸਿ਼ਆ ਨਹੀਂ ਜਾਵੇਗਾ।