ਸੰਗਰੂਰ,12 ਦਸੰਬਰ (ਸਪਨਾ ਰਾਣੀ) ਪਿੰਡ ਲਹਿਲ ਕਲਾਂ ਦੇ ਅਗਾਂਹਵਧੂ ਸੋਚ ਵਾਲੇ ਨੌਜਵਾਨ ਸਰਪੰਚ ਜਸਵਿੰਦਰ ਸਿੰਘ ਰਿੰਪੀ ਨੇ ਪਹਿਲੀ ਵਾਰ ਇਤਿਹਾਸ ਰਚਦਿਆਂ ਪਿੰਡ ਵਿੱਚ ਅਨਾੳਂੂਸਮੈਂਟ ਕਰਵਾ ਕੇ ਗ੍ਰਾਮ ਸਭਾ ਬੁਲਾਈ। ਜਿਸ ਵਿੱਚ ਪੰਚਾਇਤ ਸੈਕਟਰੀ ਹਰਦੀਪ ਸਿੰਘ ਅਤੇ ਪਿੰਡ ਦੇ ਸੈਂਕੜੇ ਵਿਅਕਤੀਆਂ ਦੌਰਾਨ ਆਈਆਂ ਗ੍ਾਂਟਾਂ ਦੇ ਪੈਸੇ- ਪੈਸੇ ਦਾ ਹਿਸਾਬ ਦਿੱਤਾ । ਜਿਸ ਵਿੱਚ ਸਰਪੰਚ ਰਿੰਪੀ ਨੇ ਦੱਸਿਆ ਕਿ ਪਿੰਡ ਵਿੱਚ ਪਹਿਲੇ ਸਾਲ ਦੇ ਅੰਦਰ-ਅੰਦਰ ਹੀ 64 ਲੱਖ ਰੁਪਏ ਦੇ ਕਰੀਬ ਖਰਚੇ ਜਾ ਚੁੱਕੇ ਹਨ। ਜਿਨ੍ਹਾਂ ਵਿਚ ਲਾਇਬਰੇਰੀ ਤੇ 20 ਲੱਖ, ਮਾਡਰਨ ਬੱਸ ਅੱਡੇ 'ਤੇ 5 ਲੱਖ, ਗੰਦੇ ਨਾਲੇ ਤੇ 12 ਲੱਖ , ਗਲੀਆਂ ਨਾਲੀਆਂ ਤੇ 9 ਲੱਖ, ਹਾਈਟੈੱਕ ਕੈਮਰੇ 3 ਲੱਖ, ਓਪਨ ਜਿੰਮਾ ਤੇ 2 ਲੱਖ ਦੇ ਕਰੀਬ ਖਰਚ ਹੋਏ ਹਨ, ਜਦੋਂ ਕਿ ਪਾਰਕਾਂ ਆਦਿ ਤੇ 15 ਲੱਖ ਰੁਪਏ ਮੈਂ ਆਪਣੇ ਕੋਲੋਂ ਖਰਚੇ ਹਨ । ਜਿਨ੍ਹਾਂ ਸਬੰਧੀ ਗਰਾਂਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਅਗਲੇ ਸਾਲ ਦੇ ਬਜਟ ਰਾਹੀਂ ਵਧੀਆ ਮੈਰਿਜ ਪੈਲੇਸ, ਹਸਪਤਾਲ, ਆਂਗਣਵਾੜੀ ਸੈਂਟਰ ਅਤੇ ਛੱਪੜਾਂ ਦੀ ਥਾਂ ਸੁੰਦਰ ਝੀਲ ਬਣਾਉਣ ਦੀ ਯੋਜਨਾ ਹੈ। ਇਨ੍ਹਾਂ ਕੰਮਾਂ ਨੂੰ ਲੈ ਕੇ ਪਿੰਡ ਵਾਸੀ ਬਹੁਤ ਖੁਸ਼ ਦਿਖਾਈ ਦੇ ਰਹੇ ਹਨ ਅਤੇ ਸਰਪੰਚ ਦੀ ਸ਼ਲਾਘਾ ਵੀ ਕਰ ਰਹੇ ਹਨ। ਰਿੰਪੀ ਨੇ ਕਿਹਾ ਕਿ ਮੇਰੇ ਵੱਲੋਂ ਕਰਾਏ ਹਰੇਕ ਕੰਮ ਪਾਰਦਰਸ਼ੀ ਹਨ। ਕੋਈ ਵੀ ਹਿਸਾਬ ਮੈਥੋਂ ਪੁੱਛ ਸਕਦਾ ਹੈ। ਮੈਂ ਹਰੇਕ ਸਾਲ ਗਰਾਮ ਸਭਾ ਬੁਲਾ ਕੇ ਇਹ ਹਿਸਾਬ ਲੋਕਾਂ ਦੀ ਕਚਹਿਰੀ ਵਿਚ ਦੇਵਾਂਗਾ। ਪਿੰਡ ਦੇ ਲੋਕਾਂ ਦਾ ਸਾਥ ਦੇਣ ਬਦਲੇ ਉਨ੍ਹਾਂ ਧੰਨਵਾਦ ਵੀ ਕੀਤਾ। ਇਸ ਸਮੇਂ ਬਲਾਕ ਸੰਮਤੀ ਮੈਂਬਰ ਮੱਘਰ ਸਿੰਘ, ਸਾਹਬ ਸਿੰਘ ਪੰਚ, ਜਗਦੀਸ਼ ਰਾਏ ਪੰਚ, ਸੁਖਪਾਲ ਸਿੰਘ ਪੰਚ, ਜਨਕ ਸਿੰਘ ਪੰਚ, ਕਰਨੈਲ ਸਿੰਘ ਪੰਚ, ਅਤੇ ਬਹੁਤ ਸਾਰੇ ਆਗੂ ਮੌਜੂਦ ਸਨ।