ਬਹਾਵਲਪੁਰ ਬਿਰਾਦਰੀ ਦਾ ਇਕੱਠਾ ਕੀਤਾ ਜਾਏਗਾ 150 ਸਾਲਾ ਇਤਿਹਾਸ

ਰਾਜਪੁਰਾ, 30 ਸਤੰਬਰ ( ਰਾਜੇਸ਼ ਡੇਹਰਾ)ਬਹਾਵਲਪੁਰੀ ਬਿਰਾਦਰੀ ਦੇ 150 ਸਾਲਾਂ ਇਤਿਹਾਸ ਨੂੰ ਹੁਣ ਇਕੱਠਾ ਕਰਦੇ ਹੋਏ ਨਾ ਸਿਰਫ ਕਿਤਾਬਾਂ ਦੇ ਰੂਪ ਵਿੱਚ ਤਿਆਰ ਕੀਤਾ ਜਾਏਗਾ, ਸਗੋਂ ਇਸ ਸਬੰਧੀ ਇੱਕ ਡਾਕੂਮੈਂਟਰੀ ਤਿਆਰ ਕਰਦੇ ਹੋਏ ਸਮਾਜ ਦੇ ਉਨ੍ਹਾਂ ਵਰਗ ਵਿੱਚ ਵੰਡੀ ਜਾਏਗੀ, ਜਿਹੜੇ ਕਿ ਇਸ ਬਹਾਵਲਪੁੁਰ ਬਿਰਾਦਰੀ ਦੇ ਮਹਾਨ ਇਤਿਹਾਸ ਤੋਂ ਵਾਕਿਫ ਹੀ ਨਹੀਂ ਹਨ। ਇਹ ਸਾਰਾ ਰਿਕਾਰਡ ਤਿਆਰ ਕਰਦੇ ਹੋਏ ਇੱਕ ਲਾਇਬ੍ਰੇਰੀ ਵੀ ਤਿਆਰ ਕੀਤੀ ਜਾਏਗੀ। ਇਸ ਇਤਿਹਾਸ ਨੂੰ ਇੱਕਠਾ ਕਰਨ ਲਈ ਬਿਰਾਦਰੀ ਦੇ ਬਜ਼ੁਰਗਾ ਦੀਆਂ ਸੇਵਾਵਾ ਲੈਂਦੇ ਹੋਏ ਹਰ ਉੁਹ ਘਟਨਾ ਰਿਕਾਰਡ ਕੀਤੀ ਜਾਏਗੀ, ਜਿਹੜੀ ਕਿ ਦੇਸ਼ ਅਤੇ ਸਮਾਜ ਲਈ ਬਿਰਾਦਰੀ ਦੇ ਮਹਾਨ ਨਾਇਕਾ ਨੇ ਆਪਣੇ ਆਪਣੇ ਸਮੇਂ ਦੌਰਾਨ ਨਿਭਾਈ ਹੈ। ਇਸ ਨਾਲ ਹੀ ਬਿਰਾਦਰੀ ਦੇ ਜਰੂਰਤਮੰਦ ਵਿਦਿਆਰਥੀਆਂ ਦਾ ਸਾਰਾ ਪੜਾਈ ਦਾ ਖ਼ਰਚਾ ਚੁਕਣ ਦੇ ਨਾਲ ਹੀ ਬਹਾਵਲਪੁਰ ਬਿਰਾਦਰੀ ਮਹਾਂਸੰੰਘ ਉਨ੍ਹਾਂ ਮਹਾਨ ਸਖ਼ਸੀਅਤਾ ਦਾ ਵੀ ਸਨਮਾਨ ਕਰੇਗਾ, ਜਿਹੜੇ ਕਿ ਬਿਰਾਦਰੀ ਦਾ ਨਾਅ ਰੋਸ਼ਨ ਕਰਦੇ ਹੋਏ ਵੱਖ-ਵੱਖ ਖੇਤਰਾ ਵਿੱਚ ਕੰਮ ਕਰ ਰਹੇ ਹਨ। ਇਹ ਫੈੈਸਲਾ ਖੰਨਾ ਦੇ ਦੁਰਗਾ ਮੰਦਿਰ ਵਿਖੇ ਰਾਸ਼ਟਰੀ ਬਹਾਵਲਪੁਰ ਮਹਾਂਸੰਘ ਦੀ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ। ਰਾਸ਼ਟਰੀ ਕਾਰਜ਼ਕਾਰਨੀ ਦੀ ਹੋਈ ਮੀਟਿੰਗ ਵਿੱਚ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ, ਮਹਾਰਾਸ਼ਟਰਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਇਲਾਵਾ ਦੇਸ਼ ਦੇ ਕੋਨੇ ਕੋਨੇ ਤੋਂ ਕੌਮੀ ਪੱਧਰੀ ਮੈਂਬਰਾ ਨੇ ਭਾਗ ਲਿਆ। ਰਾਸ਼ਟਰੀ ਕਾਰਜ਼ਕਾਰਨੀ ਨੂੰ ਸੰਬੋਧਨ ਕਰਦੇ ਹੋਏ ਕੌਮੀ ਪ੍ਰਧਾਨ ਡਾ. ਮਦਨ ਲਾਲ ਹਸੀਜਾ ਅਤੇ ਉੱਪ ਪ੍ਰਧਾਨ ਸ਼ਾਮ ਸੁੰਦਰ ਵੱਧਵਾ ਨੇ ਕਿਹਾ ਕਿ ਬਹਾਵਲਪੁਰ ਬਿਰਾਦਰੀ ਵਲੋਂ ਅੱਜ ਨਾ ਸਿਰਫ਼ ਦੇਸ਼ ਦੀ ਸੇਵਾ ਵਿੱਚ ਵੱਡੇ ਪੱਧਰ ’ਤੇ ਭਾਗ ਲਿਆ ਜਾ ਰਿਹਾ ਹੈ, ਸਗੋਂ ਵੰਡ ਤੋਂ ਪਹਿਲਾਂ ਤੋਂ ਪਾਕਿਸਤਾਨ ਦੇ ਲਾਹੌਰ ਅਤੇ ਬਹਾਵਲਪੁਰ ਵਿਖੇ ਵੱਖ ਵੱਖ ਸਮਾਜ ਸੇਵੀ ਕੰਮਾਂ ਵਿੱਚ ਭਾਗ ਲਿਆ ਹੈ। ਬਹਾਵਲਪੁਰ ਸਮਾਜ ਪਿਛਲੇ 150 ਸਾਲਾਂ ਤੋਂ ਆਪਣੇ ਆਪਣੇ ਖੇਤਰ ਵਿੱਚ ਆਪਣੇੇ ਦੇਸ਼ ਨੂੰ ਆਪਣੀਆਂ ਸੇਵਾਵਾ ਦਿੰਦਾ ਆ ਰਿਹਾ ਹੈ। ਇਸ ਸਮਾਜ ਦੀਆਂ ਕੁਰਬਾਨੀਆਂ ਅਤੇ ਕੀਤੇ ਗਏ ਦੇਸ਼ ਲਈ ਮਹਾਨ ਕੰਮਾਂ ਨੂੰ ਇੱਕ ਥਾਂ ’ਤੇ ਇਕੱਠਾ ਕਰਨ ਲਈ ਕੰਮ ਸ਼ੁਰੂ ਕਰ ਦਿੱੱਤਾ ਗਿਆ ਹੈ। ਜਿਸ ਲਈ ਇੱਕ ਡਾਕੂਮੈਂਟਰੀ ਤੌਰ ’ਤੇ ਕਿਤਾਬ ਦੇ ਰੂਪ ਵਿੱਚ ਲਿਖਤੀ ਅਤੇ ਵੀਡੀਓ ਦੇ ਰੂਪ ਵਿੱਚ ਰਿਕਾਰਡਿੰਗ ਵੀ ਕੀਤੀ ਜਾਏਗੀ। ਇਸ ਲਈ ਜਲਦ ਹੀ ਇੱਕ ਕਮੇਟੀ ਦਾ ਗਠਨ ਕੀਤਾ ਜਾਏਗਾ, ਜਿਹੜੀ ਕਿ ਇਸ ਖੇਤਰ ਵਿੱਚ ਕੰਮ ਕਰੇਗੀ।ਉਨ੍ਹਾਂ ਅੱਗੇ ਦੱਸਿਆ ਕਿ ਬਹਾਵਲਪੁਰ ਮਹਾਂਸੰਘ ਨਾਲ ਜੁੜ੍ਹੇ ਹੋਏ ਬਲਾਕ ਤੇ ਜਿਲ੍ਹਾ ਪੱਧਰ ਸਣੇ ਸੂਬਾ ਪੱਧਰੀ ਬਹਾਵਲਪੁਰ ਬਿਰਾਦਰੀ ਦੇ ਮੈਂਬਰ ਆਪਣੇ ਆਪਣੇ ਇਲਾਕੇ ਵਿੱਚ ਬਿਰਾਦਰੀ ਦੇ ਹੋਨਹਾਰ ਵਿਦਿਆਰਥੀਆਂ ਨੂੰ ਪੜਾਈ ਕਰਨ ਵਿੱਚ ਯੋਗਦਾਨ ਕਰਨ ਦੇ ਨਾਲ ਹੀ ਖਿਡਾਰੀਆਂ ਨੂੰ ਅੱਗੇ ਵੱਧਣ ਲਈ ਹਰ ਸੰਭਵ ਮਦਦ ਕੀਤੀ ਜਾਏਗੀ। ਇਥੇ ਹੀ ਬਿਰਾਦਰੀ ਦੇ ਉਨ੍ਹਾਂ ਵਿਅਕਤੀ ਵਿਸ਼ੇਸ਼ ਦਾ ਸਨਮਾਨ ਕਰਦੇ ਹੋਏ ਹੌਸਲਾ ਵਧਾਇਆ ਜਾਏਗਾ, ਜਿਹੜੇ ਕਿ ਖੇਡ ਤੋਂ ਲੈ ਕੇ ਸਮਾਜ ਸੇਵੀ ਅਤੇ ਚੋਣ ਪ੍ਰੀਕ੍ਰਿਆ ਵਿੱਚ ਭਾਗ ਲੈਂਦੇ ਹੋਏ ਵੱੱਡੇ ਵੱੱਡੇ ਅਹੁਦਿਆ ’ਤੇ ਵਿਰਾਜਮਾਨ ਹੋ ਰਹੇ ਹਨ। ਇਸ ਕਾਰਜ਼ਕਾਰਨੀ ਮੀਟਿੰਗ ਵਿੱਚ ਨੰਦ ਲਾਲ ਚਾਵਲਾ, ਹੰਸ ਰਾਜ ਵਿਰਾਨੀ, ਸੁਰੇਸ਼ ਸੁਚੇਤਾ, ਸੁਖਦੇਵ ਮਿੱਡਾ, ਠਾਕੁਰ ਦੱਤ ਗੁਸਾਈਂ, ਰਮੇਸ਼ ਵਰਮਾ, ਐਨ.ਕੇ. ਤਨੇਜਾ, ਰਾਜਿੰਦਰ ਰਾਜਾ, ਭਗਵਾਨ ਦਾਸ ਸੇਠੀ, ਐਨ.ਡੀ. ਅਰੋੜਾ, ਸੁਨੀਲ ਬਤਰਾ, ਸੁਸ਼ੀਲ ਪੋਪਲੀ, ਹਰਸ਼ ਰੇਲਨ, ਰਘੁਵੀਰ ਜੁਨੇਜਾ, ਰਾਮ ਕ੍ਰਿਸ਼ਨ ਚੁਘ, ਬਲਦੇਵ ਹਸੀਜਾ, ਰਾਜ ਕੁਮਾਰ ਸਚਦੇਵਾ, ਨਰਾਇਨ ਦਾਸ ਸਚਦੇਵਾ, ਰਵੀ ਅਹੁਜਾ, ਅਸੋਕ ਅਰੋੜਾ, ਅਨੀਲ ਸੱਚਦੇਵਾ, ਤੁਲਸੀ ਦਾਸ ਵਰਮਾ, ਸ਼ਾਂਤੀ ਬਜਾਜ ਸ਼ਾਮਲ ਹੋਏ ਹਨ।