ਪੁਲਿਸ ਨੇ ਡ੍ਰੈਗਨ ਡੋਰ ਖਿਲਾਫ ਕੱਢੀ ਰੈਲੀ l
- ਪੰਜਾਬ
- 12 Jan,2020
ਡ੍ਰੈਗਨ ਡੋਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਨੋਵੈਲਟੀ ਚੌਕ ਤੋਂ ਕੰਪਨੀ ਬਾਗ ਅਤੇ ਵਾਪਸ ਨੋਵੈਲਟੀ ਚੌਕ ਤੱਕ ਸ਼ਨੀਵਾਰ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਰੇਲੀ ਕੱਡੀ ਗਈ l ਇਸ ਰੈਲੀ ਵਿਚ ਸਕੂਲੀ ਬੱਚਿਆਂ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ ਅਤੇ ਸ਼ਹਿਰ ਵਾਸੀਆਂ ਨੂੰ 'ਨੋ ਮੋਰ ਡ੍ਰੈਗਨ ਡੋਰ' ਤੋਂ ਜਾਣੂ ਕਰਵਾਇਆ । ਰੈਲੀ ਦੀ ਅਗੁਵਾਈ ਏਸੀਪੀ ਟ੍ਰੈਫਿਕ ਸ੍ਰੀ ਜੀ.ਐਸ. ਸੰਧੂ ਅਤੇ ਇੰਸਪੈਕਟਰ ਸ੍ਰੀਮਤੀ ਕੁਲਦੀਪ ਕੌਰ ਨੇ ਕੀਤੀ । ਇਸ ਮੌਕੇ ਸ੍ਰੀ ਸੰਧੂ ਨੇ ਕਿਹਾ ਕਿ ਡ੍ਰੈਗਨ ਡੋਰ ਕਾਰਨ ਨਾ ਸਿਰਫ ਮਨੁੱਖੀ ਜਾਨ, ਬਲਕਿ ਜਾਨਵਰਾਂ ਅਤੇ ਪੰਛੀਆਂ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ । ਇਸ ਜਾਨਲੇਵਾ ਡੋਰ ਨਾਲ ਰੋਜਾਨਾ ਕਈ ਹਾਦਸੇ ਹੋ ਰਹੇ ਹਨ ਅਤੇ ਇਸ ਦਾ ਸ਼ਿਕਾਰ ਆਮ ਲੋਕਾਂ ਦੇ ਨਾਲ ਹੀ ਜਾਨਵਰ ਅਤੇ ਪੰਛੀ ਵੀ ਹੋ ਰਹੇ ਹਨ l ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਡ੍ਰੈਗਨ ਡੋਰ ਦਾ ਸੰਪੂਰਨ ਰੂਪ ਵਿਚ ਬਾਈਕਾਟ ਕੀਤਾ ਜਾਵੇ ਅਤੇ ਜੇਕਰ ਕੋਈ ਦੁਕਾਨਦਾਰ ਇਹ ਡੋਰ ਵੇਚਦਾ ਹੈ ਤਾਂ ਉਸਦੀ ਤੁਰੰਤ ਪੁਲਿਸ ਨੂੰ ਖਬਰ ਕੀਤੀ ਜਾਵੇ l