ਭਗਵਾਨ ਵਾਲਮੀਕਿ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ

ਧੂਰੀ, 14 ਅਕਤੂਬਰ (ਮਹੇਸ਼ ਜਿੰਦਲ) -ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾੜੇ ਮੌਕੇ ਸਥਾਨਕ ਵਾਰਡ ਨੰਬਰ 8 ’ਚ ਸਥਿਤ ਲੰਕਾ ਬਸਤੀ ਵਿਖੇ ਭਗਵਾਨ ਵਾਲਮੀਕਿ ਮੰਦਰ ਵਿਚ ਕੌਂਸਲਰ ਅਜੇ ਪਰੋਚਾ ਅਤੇ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ। ਮੂਰਤੀ ਸਥਾਪਨਾ ਦੀ ਰਸਮ ਭਗਵਾਨ ਵਾਲਮੀਕੀ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿਕੀ ਪਰੋਚਾ ਵੱਲੋਂ ਕੀਤੀ ਗਈ। ਇਸ ਮੌਕੇ ਵਿਕੀ ਪਰੋਚਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਭਗਵਾਨ ਵਾਲਮੀਕੀ ਦੇ ਮੰਦਰ ’ਚ ਭਗਵਾਨ ਵਾਲਮੀਕੀ ਜੀ ਮੂਰਤੀ ਨਹੀਂ ਸੀ ਅਤੇ ਭਗਵਾਨ ਵਾਲਮੀਕੀ ਦੇ ਆਸ਼ੀਰਵਾਦ ਸਦਕਾ ਅੱਜ ਮੂਰਤੀ ਸਥਾਪਨਾ ਹੋਈ ਹੈ। ਉਨਾਂ ਹਾਜ਼ਰੀਨ ਨੂੰ ਭਗਵਾਨ ਵਾਲਮੀਕੀ ਜੀ ਵੱਲੋਂ ਦਰਸਾਏ ਰਾਹ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰਾਕੇਸ਼ ਕੁਮਾਰ, ਕੇਸੂ, ਸਤਵੀਰ, ਕਰਮਵੀਰ, ਤਰਸੇਮ ਲਾਲ, ਅਮਰਜੀਤ ਸਿੰਘ, ਸੰਜੀਵ ਕੁਮਾਰ, ਸੰਨੀ ਕੁਮਾਰ, ਰੋਹਿਤ ਵਾਲੀਆ ਤੇ ਰਵਿੰਦਰ ਕੁਮਾਰ ਪੱਪੂ ਵੀ ਹਾਜ਼ਰ ਸਨ।