ਰਾਜਪੁਰਾ( ਰਾਜੇਸ਼ ਡਾਹਰਾ)ਲੋਕ ਹਿਤ ਸੇਵਾ ਸੰਮਤੀ ਰਾਜਪੁਰਾ ਦੇ ਪ੍ਰਧਾਨ ਸ਼੍ਰੀ ਪਵਨ ਸ਼ਰਮਾ ਦੀ ਅਗੁਵਾਈ ਵਿਚ ਸੰਸਥਾ ਦੇ ਮੇਮਬਰਾਂ ਵਲੋਂ ਅੱਜ ਪਂਜਾਬ ਸਰਕਾਰ ਵਲੋ ਨਿਯੂਕਤ ਕਿਤੇ ਗਏ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੂੰ ਸਨਮਾਨਿਤ ਕਰਨ ਲਈ ਇਕ ਸਨਮਾਨ ਸਮਾਰੋਹ ਰੋਟਰੀ ਭਵਨ ਵਿਚ ਰਖਿਆ ਗਿਆ l ਜਿਸ ਵਿਚ ਸੰਸਥਾ ਦੇ ਮੇਮਬਰ ਸਹਿਤ ਰੋਟਰੀ ਕਲੱਬ ਦੇ ਪ੍ਰਧਾਨ ਸ਼੍ਰੀ ਨਰਿੰਦਰ ਪਟਿਆਲ ਤੇ ਕਲੱਬ ਦੇ ਕਈ ਮੇਮਬਰ ਮੌਜੂਦ ਸਨ।ਇਹ ਸਨਮਾਨ ਸਮਾਰੋਹ ਭਗਵਾਨ ਸ੍ਰੀ ਪਰਸ਼ੂ ਰਾਮ ਜੀ ਦੀ ਜੈਅੰਤੀ ਦੀ ਸਰਕਾਰੀ ਛੁੱਟੀ ਜਿਸ ਦੀ ਮੰਗ ਪੂਰੇ ਪੰਜਾਬ ਦੇ ਬ੍ਰਾਹਮਣ ਸਮਾਜ ਅਤੇ ਹਿੰਦੂ ਮਹਾਂਸਭਾਵਾਂ ਵੱਲੋਂ ਪੰਜਾਬ ਸਰਕਾਰ ਕੋਲ ਕੀਤੀ ਜਾ ਰਹੀ ਸੀ, ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਕੋਲ ਪਹੁੰਚਾਉਣ ਅਤੇ ਇਸ ਛੁੱਟੀ ਨੂੰ ਮੁੜ ਬਹਾਲ ਕਰਵਾਉਣ ਦੇ ਉਪਲਕਸ਼ ਵਿੱਚ ਸ੍ਰੀ ਸਚਿਨ ਸ਼ਰਮਾ ਜੀ ਦੀ ਭੂਮਿਕਾ ਨੂੰ ਮੁੱਖ ਰੱਖਦੇ ਹੋਏ ਰੱਖਿਆ ਗਿਆ l ਵਰਨਣਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਇਹ ਛੁੱਟੀ ਰੱਦ ਕਰਨ ਕਾਰਨ ਪੰਜਾਬ ਦੇ ਬ੍ਰਾਹਮਣ ਸਮਾਜ ਅਤੇ ਹਿੰਦੂ ਸਭਾਵਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਜਿਸ ਸਬੰਧੀ ਸ੍ਰੀ ਸਚਿਨ ਸ਼ਰਮਾ ਜੀ ਨੂੰ ਵਾਰ ਵਾਰ ਇਨ੍ਹਾਂ ਵੱਖ ਵੱਖ ਸੰਸਥਾਵਾਂ ਵੱਲੋਂ ਇਹ ਮੈਮੋਰੰਡਮ ਪੇਸ਼ ਕੀਤਾ ਗਿਆ ਜਿਸਦਾ ਸੰਗਿਆਨ ਲੈਂਦੇ ਹੋਏ ਸ੍ਰੀ ਸਚਿਨ ਸ਼ਰਮਾ ਜੀ ਨੇ ਇਹ ਮੰਗ ਕੈਪਟਨ ਅਮਰਿੰਦਰ ਸਿੰਘ ਜੀ ਦੇ ਕੋਲ ਰੱਖੀ ਅਤੇ ਇਹ ਛੁੱਟੀ ਮੁੜ ਬਹਾਲ ਕਰਵਾ ਕੇ ਭਗਵਾਨ ਪਰਸ਼ੂ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਤੇ ਲੋਕ ਹਿਤ ਸੇਵਾ ਸੰਮਤੀ ਦੇ ਪ੍ਰਧਾਨ ਸ਼੍ਰੀ ਪਵਨ ਸ਼ਰਮਾ ਨੇ ਕਿਹਾ ਕਿ ਇਹ ਛੁੱਟੀ ਮੁੜ ਬਹਾਲ ਹੋਣ ਤੇ ਪੰਜਾਬ ਦੇ ਸਮੂਹ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾਂ ਵਿੱਚ ਇੱਕ ਖ਼ੁਸ਼ੀ ਦੀ ਲਹਿਰ ਦੌੜ ਗਈ ਜਿਸ ਦੇ ਲਈ ਅਸੀਂ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਸ੍ਰੀ ਸਚਿਨ ਸ਼ਰਮਾ ਜੀ ਦੇ ਆਭਾਰੀ ਹਾਂ ਇਸ ਮੌਕੇ ਲੋਕ ਹਿੱਤ ਸੇਵਾ ਸੰਮਤੀ ਰਾਜਪੁਰਾ ਦੇ ਸ੍ਰੀ ਪਵਨ ਸ਼ਰਮਾ ਅਤੇ ਰੋਟਰੀ ਕਲਬ ਦੇ ਪ੍ਰਧਾਨ ਨਰਿੰਦਰ ਪਟਿਆਲ ਵਲੋ ਰੇਟਰੀ ਕੱਲਬ ਅਤੇ ਲੋਕ ਹਿਤ ਸਂਸਥਾ ਦੇ ਮੈਂਬਰਾ ਦੀ ਹਾਜਰੀ ਵਿਚ ਸਚਿਨ ਸ਼ਰਮਾ ਨੂੰ ਗੁਲਦਸਤਾ ਭੇਂਟ ਕਰ ਅਤੇ ਸ਼ਾਲ ਭੇਂਟ ਕਰ ਸਨਮਾਨ ਵੀ ਕਿਤਾ ਗਿਆ ਇਸ ਮੌਕੇ ਤੇ ਰਵੀ ਮਹਿਤਾ ,ਰਿਸ਼ੀ ਸ਼ਾਹੀ ਸਹਿਤ ਕਈ ਲੋਕ ਮੌਜੂਦ ਸਨ।