ਵਿਨੋਦ ਬੈਕਟਰ (ਬਿੱਲਾ) ਨੇ ਕੇਂਦਰੀ ਵਿਦੇਸ਼ ਮੰਤਰੀ ਮੀਨਾਕਸ਼ੀ ਲੇਖੀ ਨਾਲ ਕੀਤੀ ਖਾਸ ਮੁਲਾਕਾਤ
- ਪੰਜਾਬ
- 16 May,2024

ਦੋਰਾਹਾ,(ਅਮਰੀਸ਼ ਆਨੰਦ)ਹਲਕਾ ਫ਼ਤਹਿਗੜ੍ਹ ਭਾਜਪਾ ਲੀਡਰਸ਼ਿਪ ਦੀ ਅਗਵਾਈ ਵਿਚ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਬੀ ਜੇ ਪੀ ਉਮੀਦਵਾਰ ਸ਼੍ਰੀ ਗੇਜਾ ਰਾਮ ਵਾਲਮੀਕਿ ਜੀ ਦੀ ਹਾਜ਼ਰੀ ਵਿਚ ਦੋਰਾਹਾ ਦੇ ਸੀਨੀਅਰ ਟਕਸਾਲੀ ਭਾਜਪਾ ਆਗੂ ਸਾਬਕਾ ਮੰਡਲ ਪ੍ਰਧਾਨ ਸ਼੍ਰੀ ਵਿਨੋਦ ਬੈਕਟਰ (ਬਿੱਲਾ)ਨੇ ਵਿਦੇਸ਼ ਮੰਤਰੀ ਸ੍ਰੀਮਤੀ ਮੀਨਾਕਸ਼ੀ ਲੇਖੀ(ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ(ਭਾਰਤ ਸਰਕਾਰ)ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਉਨ੍ਹਾਂ ਨਾਲ ਦੋਰਾਹਾ ਸ਼ਹਿਰ ਦੇ ਮੌਜੂਦਾ ਹਾਲਾਤਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।ਪ੍ਰੈਸ ਨਾਲ ਗੱਲਬਾਤ ਕਰਦੇ ਓਹਨਾ ਕਿਹਾ ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਮਜ਼ਬੂਤ ਰਾਸ਼ਟਰ,ਮਜ਼ਬੂਤ ਭਾਰਤ ਤੇ ਮਜ਼ਬੂਤ ਆਰਥਿਕਤਾ ਪ੍ਰਦਾਨ ਕਰਕੇ ਸਿੱਧ ਕਰ ਦਿੱਤਾ ਹੈ ਕਿ ਭਾਜਪਾ ਦੇਸ਼ ਪ੍ਰਤੀ ਬੇਹੱਦ ਸੰਜੀਦਾ ਹੈ ਤੇ ਦੇਸ਼ ਨੂੰ ਅੱਗੇ ਲਿਜਾ ਸਕਦੀ ਹੈ।2024 ਦੀਆਂ ਲੋਕ ਸਭਾ ਚੋਣਾਂ ਨੂੰ ਵੱਡਾ ਦਾਅਵਾ ਕੀਤਾ ਹੈ ਕਿ ਭਾਜਪਾ ਪੰਜਾਬ ਸਮੇਤ ਪੂਰੇ ਦੇਸ਼ ਅੰਦਰ ਵੱਡੀ ਜਿੱਤ ਦਰਜ ਕਰੇਗੀ ਅਤੇ ਨਰਿੰਦਰ ਮੋਦੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨਗੇ।ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਮੂਡ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ ਜਿਸ ਤੋਂ ਪੰਜਾਬ ਵਾਸੀ ਤੰਗ ਆ ਚੁੱਕੇ ਹਨ,ਓਹਨਾ ਕਿਹਾ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਬਹੁਤ ਵੱਡੀ ਪਾਰਟੀ ਤਾਕਤ ਦੇ ਤੌਰ ਕੇ ਉਭਰ ਕੇ ਸਾਹਮਣੇ ਆਵੇਗੀ।ਅੱਜ ਭਾਜਪਾ ਦੇਸ਼ ਦੀ ਹੀ ਨਹੀਂ, ਬਲਕਿ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਸਾਹਮਣੇ ਆਈ ਹੈ।ਉਨਾਂ੍ਹ ਕਿਹਾ ਕਿ ਨਰਿੰਦਰ ਮੋਦੀ 2015 ਤੋਂ ਦੇਸ਼ ਦੇ ਲੋਕਾਂ ਨੂੰ ਨਵੀਂ-ਨਵੀਂ ਯੋਜਣਾ ਬਣਾ ਕੇ ਭੇਜ ਰਹੇ ਹਨ। ਉਨਾਂ੍ਹ ਕਿਹਾ ਕਿ ਅੱਜ ਦੇਸ਼ ਦਾ ਗਰੀਬ ਵਰਗ ਜਿਸਨੂੰ ਪਿਛਲੇ 70 ਸਾਲਾਂ ਤੋਂ ਕੇਂਦਰ ਦੀ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ ਸੀ, ਅੱਜ ਉਨਾਂ੍ਹ ਲੋਕਾਂ ਨੂੰ ਵੀ ਜ਼ਮੀਨੀ ਪੱਧਰ ਤੇ ਕੇਂਦਰ ਸਰਕਾਰ ਦੀ ਸਕੀਮਾਂ ਦਾ ਲਾਭ ਲੈ ਰਹੇ ਹਨ ਅਤੇ ਪੂਰੇ ਦੇਸ਼ ਅੰਦਰ ਭਾਜਪਾ ਦੀ ਲਹਿਰ ਹੈ।ਉਹਨਾਂ ਕਿਹਾ ਕਿ ਅੱਜ ਪੂਰੇ ਦੇਸ਼ ਵਿਚ ਲੋਕ ਭਾਜਪਾ ਦੇ ਨਾਲ ਜੁੜ ਰਹੇ ਹਨ ਅਤੇ ਪੰਜਾਬ ਵਿਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ.ਇਸ ਮੌਕੇ ਓਹਨਾ ਨਾਲ ਭਾਜਪਾ ਦੇ ਹਲਕਾ ਫ਼ਤਹਿਗੜ੍ਹ ਭਾਜਪਾ ਲੀਡਰਸ਼ਿਪ ਸਮੁੱਚੀ ਭਾਜਪਾ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਬੀ.ਜੇ.ਪੀ ਉਮੀਦਵਾਰ ਸ਼੍ਰੀ ਗੇਜਾ ਰਾਮ ਵਾਲਮੀਕਿ,ਓ.ਬੀ.ਸੀ ਮੋਰਚਾ ਪੰਜਾਬ ਦੇ ਸਕੱਤਰ ਸ.ਸੁਖਜੀਤ ਸਿੰਘ ਸੁੱਖਾ,ਭਾਜਪਾ ਮਹਿਲਾ ਮੋਰਚਾ ਪੰਜਾਬ ਦੇ ਬੁਲਾਰੇ ਨੀਤੂ ਸਿੰਘ ਤੋਂ ਇਲਾਵਾ ਭਾਜਪਾ ਵਰਕਰ ਹਾਜ਼ਿਰ ਸਨ.
Posted By:
