ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਜਲਦੀ ਹੀ ਖੁੱਲੇਗਾ ਡਿਫੈਂਸ ਸਟਡੀਜ਼ ਵਿਭਾਗ :- ਡਾ. ਜਸਵਿੰਦਰ ਸਿੰਘ ਢਿੱਲੋਂ

ਤਲਵੰਡੀ ਸਾਬੋ 12 ਜੂਨ(Butter) ਅੱਜ ਮਿਤੀ 11 ਜੂਨ 2019 ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਡਿਫੈਂਸ ਸਟੱਡੀਜ਼ ਲਈ ਸੰਭਾਵਨਾਵਾਂ ਅਤੇ ਲੋੜ ਇਸ ਵਿਸ਼ੇ ਤੇ ਇੱਕ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਨਰਿੰਦਰ ਸਿੰਘ (ਡਾਇਰੈਕਟਰ ਫਾਇਨਾਂਸ), ਡਾ. ਗੁਰਜੰਟ ਸਿੰਘ ਸਿੱਧੂ (ਰਜਿਸਟਰਾਰ), ਡਾ. ਜੀ. ਐੱਸ. ਬਰਾੜ (ਡੀਨ ਅਕਾਦਮਿਕ), ਡਾ. ਅਮਿਤ ਟੁਟੇਜਾ (ਡਿ. ਰਜਿਸਟਰਾਰ) ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਵਿਚਾਰ ਚਰਚਾ ਵਿੱਚ ਆਪਣੇ ਵਿਚਾਰ ਰੱਖਦੇ ਹੋਏ ਬਿਰਗੇਡੀਅਰ (ਡਾ.) ਵਿਜੈ ਸਾਗਰ ਨੇ ਕਿਹਾ ਕਿ ਮਾਲਵੇ ਖੇਤਰ ਵਿੱਚ ਵਿਦਿਆਰਥੀਆਂ ਲਈ ਡਿਫੈਂਸ ਸਟੱਡੀਜ਼ ਵਿਭਾਗ ਦੀ ਬਹੁਤ ਜ਼ਰੂਰਤ ਹੈ। ਕਿਉਂਕਿ ਕੁਝ ਸਮਾਂ ਪਹਿਲਾਂ ਭਾਰਤੀ ਫੌਜ ਅਤੇ ਨੀਮ ਫੌਜੀ ਦਸਤਿਆਂ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਸੀ ਪਰ ਹੁਣ ਇਹ ਸੰਖਿਆ ਦਿਨ ਬ ਦਿਨ ਘੱਟਦੀ ਜਾ ਰਹੀ ਹੈ। ਇਸ ਦਾ ਵੱਡਾ ਕਾਰਨ ਮਾਲਵੇ ਇਲਾਕੇ ਦੇ ਵਿਦਿਆਰਥੀਆਂ ਦਾ ਸ਼ਰੀਰਕ ਟੈਸਟ ਵਿੱਚ ਅਸਫਲ ਹੋਣਾ ਹੈ। ਇਸ ਵਿਭਾਗ ਦੇ ਖੁੱਲ•ਣ ਨਾਲ ਵਿਦਿਆਰਥੀ ਆਪਣੀ ਅਕਾਦਮਿਕ ਸਿੱਖਿਆ ਤੋਂ ਇਲਾਵਾ ਐਨ. ਸੀ. ਸੀ. ਦੇ ਏ, ਬੀ ਅਤੇ ਸੀ ਸਰਟੀਫਿਕੇਟ ਵੀ ਹਾਸਿਲ ਕਰ ਸਕਦੇ ਹਨ ਜੋ ਉਹਨਾਂ ਦੇ ਫੌਜ ਅਤੇ ਪੁਲਿਸ ਵਿੱਚ ਭਰਤੀ ਹੋਣ ਵਿੱਚ ਸਹਾਇਕ ਹੋਣਗੇ। ਉਹਨਾਂ ਇਹ ਵੀ ਕਿਹਾ ਕਿ ਡਿਫੈਂਸ ਸਟੱਡੀਜ਼ ਦੇ ਸਿਲੇਬਸ ਨੂੰ ਇਸ ਤਰ•ਾਂ ਤਿਆਰ ਕੀਤਾ ਜਾਵੇਗਾ ਜੋ ਸਮੇਂ, ਫੌਜ ਅਤੇ ਪੁਲਿਸ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੋਵੇ। ਡਾ. ਸਾਗਰ ਅਨੁਸਾਰ ਡਿਫੈਂਸ ਸਟੱਡੀਜ਼ ਵਿੱਚ ਕੋਈ ਵੀ ਗਰੈਜੁਏਟ ਵਿਦਿਆਰਥੀ ਦਾਖਲਾ ਲੈ ਸਕਦਾ ਹੈ। ਵਰਸਿਟੀ ਤੋਂ ਪਾਸ ਹੋਣ ਉਪਰੰਤ ਵਿਦਿਆਰਥੀਆਂ ਨੂੰ ਜਲਦੀ ਹੀ ਰੋਜ਼ਗਾਰ ਪ੍ਰਾਪਤ ਹੋਵੇਗਾ ਜਿਸ ਕਾਰਨ ਇਲਾਕੇ ਵਿੱਚ ਬੇਰੋਜ਼ਗਾਰੀ ਘਟੇਗੀ।ਇਸ ਮੌਕੇ ਵਰਸਿਟੀ ਦੇ ਉਪ-ਕੁਲਪਤੀ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਡਾ. ਵਿਜੈ ਸਾਗਰ ਦੀ ਗੱਲ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਕਿ ਵਰਸਿਟੀ ਜਲਦੀ ਹੀ ਡਿਫੈਂਸ ਸਟੱਡੀਜ਼ ਵਿਭਾਗ ਸ਼ੁਰੂ ਕਰੇਗੀ, ਜੋ ਪੂਰੀ ਤਰ•ਾਂ ਆਧੁਨਿਕ ਸੁਵਿਧਾਵਾਂ ਨਾਲ ਸਜਿਆ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਇਸ ਵਿਭਾਗ ਵਿੱਚ ਘੋੜ ਸਵਾਰੀ, ਸ਼ੂਟਿੰਗ ਰੇਂਜ, ਜਿਮ, ਅਤੇ ਖੇਡਾਂ ਲਈ ਵਿਸ਼ੇਸ਼ ਪ੍ਰਬੰਧ ਅਤੇ ਸੁਵਿਧਾਵਾ ਉਪਲੱਬਧ ਹੋਣਗੀਆਂ। ਆਪਣੇ ਵਿਚਾਰ ਰੱਖਦੇ ਹੋਏ ਉਹਨਾਂ ਦੱਸਿਆ ਕਿ ਇਸ ਵਿਭਾਗ ਵਿੱਚ ਸਰੀਰਕ ਟਰੇਨਿੰਗ ਵੀ ਦਿੱਤੀ ਜਾਵੇਗੀ, ਜੋ ਨੌਜਵਾਨਾਂ ਦੇ ਫੌਜ ਵਿੱਚ ਭਰਤੀ ਹੋਣ ਲਈ ਸਹਾਈ ਹੋਵੇਗੀ। ਇਸ ਤਰ•ਾਂ ਦੇ ਕਿੱਤਾ ਮੁਖੀ ਕੋਰਸਾਂ ਦੇ ਖੁੱਲ•ਣ ਦੇ ਨਾਲ ਇਲਾਕੇ ਵਿੱਚ ਨਸ਼ਿਆਂ ਅਤੇ ਬੇਰੌਜਗਾਰੀ ਵਰਗੀ ਬਿਮਾਰੀਆਂ ਤੇ ਠੱਲ• ਪਾਈ ਜਾ ਸਕਦੀ ਹੈ। ਡਾ. ਢਿੱਲੋਂ ਨੇ ਇਹ ਵੀ ਕਿਹਾ ਕਿ ਡਿਫੈਂਸ ਸਟੱਡੀਜ਼ ਵਿੱਚ ਵਿਦਿਆਰਥੀਆਂ ਨੂੰ ਇੱਕ ਸਾਲਾ ਡਿਪਲੋਮਾ ਵੀ ਕਰਵਾਇਆ ਜਾਵੇਗਾ।ਵਿਚਾਰ ਚਰਚਾ ਦੇ ਅਖੀਰ ਵਿੱਚ ਡੀਨ ਅਕਾਦਮਿਕ ਡਾ. ਜੀ. ਐਸ. ਬਰਾੜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ•ਾਂ ਦੇ ਕਿੱਤਾ ਮੁਖੀ ਕੋਰਸਾਂ ਤੋਂ ਮਾਲਵੇ ਇਲਾਕੇ ਦੇ ਲੋਕ ਬਹੁਤ ਫਾਇਦਾ ਲੈਣਗੇ।