ਦੋਰਾਹਾ ਵਿਖੇ ਪੰਜਾਬ ਦੀ ਸਹਿ ਪ੍ਰਧਾਨ ਯੂਥ ਵਿੰਗ ਅਨਮੋਲ ਗਗਨ ਮਾਨ ਦਾ ਨਗਰ ਕੌਂਸਲ ਚੋਣਾਂ ਦੇ 'ਆਪ' ਉਮੀਦਵਾਰਾਂ ਦੇ ਹੱਕ 'ਚ ਜਨ ਸਭਾ ਅੱਜ

ਦੋਰਾਹਾ ਅਮਰੀਸ਼ ਆਨੰਦ,ਆਮ ਆਦਮੀ ਪਾਰਟੀ ਵਲੋਂ ਨਗਰ ਕੌਂਸਲ ਦੋਰਾਹਾ ਦੀਆਂ ਚੋਣਾਂ 'ਚ ਉਮੀਦਵਾਰ ਉਤਾਰਨ ਤੋਂ ਬਾਅਦ ਚੋਣ ਮੈਦਾਨ ਪੂਰੀ ਤਰ੍ਹਾਂ ਗਰਮਾ ਗਿਆ ਹੈ, ਟੀਮ ਗਿਆਸਪੁਰਾ ਤੇ ਆਮ ਆਦਮੀ ਪਾਰਟੀ ਦੋਰਾਹਾ ਦੇ ਸੀਨੀਅਰ ਆਗੂਆਂ ਨੇ ਸਾਂਝੇ ਤੋਰ ਤੇ ਦੱਸਿਆ ਕਿ ਅੱਜ ਦੁਪਹਿਰ 12:30 ਵਜੇ ਆਮ ਆਦਮੀ ਪਾਰਟੀ ਪੰਜਾਬ ਦੀ ਸਹਿ ਪ੍ਰਧਾਨ ਯੂਥ ਵਿੰਗ ਉੱਘੀ ਲੋਕ ਗਾਇਕਾ ਅਨਮੋਲ ਗਗਨ ਮਾਨ ਦਾ ਨਗਰ ਕੌਂਸਲ ਚੋਣਾਂ ਦੇ 'ਆਪ' ਉਮੀਦਵਾਰਾਂ ਦੇ ਹੱਕ 'ਚ ਰੋਡ ਸ਼ੋਅ ਕੱਢਿਆ ਜਾਵੇਗਾ,ਆਮ ਆਦਮੀ ਪਾਰਟੀ ਪੰਜਾਬ ਦੀ ਕੋ ਪ੍ਰਧਾਨ ਮੈਡਮ ਗਗਨ ਅਨਮੋਲ ਅੱਜ ਦਿਨ ਵੀਰਵਾਰ 12:30 ਵਜੇ ਆਮ ਆਦਮੀ ਪਾਰਟੀ ਦੇ ਲਈ ਪ੍ਰਚਾਰ ਕਰਨ ਲਈ ਉਮੀਦਵਾਰ ਦੇ ਹੱਕ ਵਿੱਚ ਦੋਰਾਹਾ ਵਿਖੇ ਜਨ ਸਭਾ ਕਰਨ ਲਈ ਅਾ ਰਹੇ ਹਨ । ਓਹਨਾ ਸਾਰੇ ਹਲਕਾ ਪਾਇਲ, ਦੋਰਾਹਾ ਦੇ ਸਾਥੀਆਂ ਨੂੰ ਬੇਨਤੀ ਹੈ ਕਿ ਸਾਰੇ ਮੈਡਮ ਗਗਨ ਅਨਮੋਲ ਜੀ ਦਾ ਸਵਾਗਤ ਕਰਨ ਲਈ ਆਪਣੇ ਸਾਥੀਆ ਸਮੇਤ ਪਹੁੰਚਣ ਦਾ ਸਦਾ ਦਿਤਾ ਓਹਨਾ ਜਾਣਕਾਰੀ ਦਿੰਦੇ ਦੱਸਿਆ ਕਿ ਮੈਡਮ ਗਗਨ ਅਨਮੋਲ ਦੋਰਾਹਾ ਦੇ ਵੱਖ ਵੱਖ ਵਾਰਡਾਂ ਵਿਚ ਜਨ ਸਭਾ ਕਰਨਗੇ.